ਯੂ.ਪੀ. ’ਚ ਮਰਦਮਸ਼ੁਮਾਰੀ ਕਾਨੂੰਨ ਦਾ ਡਰਾਫਟ ਤਿਆਰ, ਦੋ ਤੋਂ ਵੱਧ ਬੱਚੇ ਹੋਏ ਤਾਂ ਸਰਕਾਰੀ ਨੌਕਰੀ ਨਹੀਂ

Sunday, Jul 11, 2021 - 03:39 AM (IST)

ਯੂ.ਪੀ. ’ਚ ਮਰਦਮਸ਼ੁਮਾਰੀ ਕਾਨੂੰਨ ਦਾ ਡਰਾਫਟ ਤਿਆਰ, ਦੋ ਤੋਂ ਵੱਧ ਬੱਚੇ ਹੋਏ ਤਾਂ ਸਰਕਾਰੀ ਨੌਕਰੀ ਨਹੀਂ

ਨਵੀਂ ਦਿੱਲੀ/ ਲਖਨਊ (ਕ੍ਰਿਸ਼ਨ ਮੋਹਨ) - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਹ ਕੰਮ ਕਰਨ ਦੀ ਪਹਿਲ ਕੀਤੀ ਹੈ ਜਿਸ ਦੀ ਹਿੰਮਤ ਮੋਦੀ ਸਰਕਾਰ ਵੀ ਨਹੀਂ ਕਰ ਸਕੀ। ਉੱਤਰ ਪ੍ਰਦੇਸ਼ ਰਾਜ ਕਾਨੂੰਨ ਕਮਿਸ਼ਨ ਦੇ ਪ੍ਰਸਤਾਵ ਮੁਤਾਬਕ ਇਕ ਬੱਚੇ ਦੀ ਨੀਤੀ ਅਪਣਾਉਣ ਵਾਲੇ ਮਾਤਾ-ਪਿਤਾ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਮਿਲਣਗੀਆਂ।

ਦੋ ਬੱਚੇ ਪੈਦਾ ਕਰਨ ਵਾਲਿਆਂ ਨੂੰ ਘੱਟ ਸਹੂਲਤਾਂ ਮਿਲਣਗੀਆਂ ਅਤੇ ਦੋ ਤੋਂ ਵੱਧ ਬੱਚਿਆਂ ਦੇ ਮਾਤਾ-ਪਿਤਾ ਸਰਕਾਰੀ ਨੌਕਰੀ ਲਈ ਅਰਜ਼ੀ ਨਹੀਂ ਦੇ ਸਕਣਗੇ। ਉਨ੍ਹਾਂ ਨੂੰ ਤਰੱਕੀ ਵੀ ਨਹੀਂ ਮਿਲੇਗੀ। ਉਹ ਨਾ ਤਾਂ ਸਰਕਾਰੀ ਨੌਕਰੀ ਕਰ ਸਕਣਗੇ ਅਤੇ ਨਾ ਹੀ ਸਥਾਨਕ ਸਰਕਾਰ ਅਦਾਰਿਆਂ ਦੀ ਕੋਈ ਚੋਣ ਲੜ ਸਕਣਗੇ। ਕਾਨੂੰਨ ਲਾਗੂ ਹੋਣ ’ਤੇ ਇਕ ਸਾਲ ਅੰਦਰ ਸਭ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਸ ਸਬੰਧੀ ਸਹੁੰ ਪੱਤਰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਸਥਾਨਕ ਸਰਕਾਰ ਦੇ ਅਦਾਰਿਆਂ ਵਿਚ ਚੁਣੇ ਹੋਏ ਲੋਕ ਪ੍ਰਤੀਨਿਧੀਆਂ ਨੂੰ ਵੀ ਸਹੁੰ ਪੱਤਰ ਦੇਣਾ ਪਏਗਾ। ਕਮਿਸ਼ਨ ਨੇ ਇਸ ਖਰੜੇ ’ਤੇ ਲੋਕਾਂ ਕੋਲੋਂ 19 ਜੁਲਾਈ ਤੱਕ ਰਾਏ ਮੰਗੀ ਹੈ।

ਇਹ ਵੀ ਪੜ੍ਹੋ- ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ

ਖਰੜੇ ਵਿਚ ਇਹ ਵੀ ਹਨ ਵੱਡੀਆਂ ਗੱਲਾਂ

  • ਦੋ ਤੋਂ ਵਧ ਬੱਚਿਆਂ ਦੇ ਮਾਤਾ-ਪਿਤਾ ਨੂੰ 77 ਸਰਕਾਰੀ ਯੋਜਨਾਵਾਂ ਅਤੇ ਗ੍ਰਾਂਟਾਂ ਦਾ ਲਾਭ ਨਹੀਂ ਮਿਲੇਗਾ।
  • ਰਾਸ਼ਨ ਕਾਰਡ ਵਿਚ ਚਾਰ ਤੋਂ ਵਧ ਮੈਂਬਰਾਂ ਦੇ ਨਾਂ ਨਹੀਂ ਲਿਖੇ ਜਾਣਗੇ।
  • 21 ਸਾਲ ਤੋਂ ਵਧ ਉਮਰ ਦੇ ਨੌਜਵਾਨਾਂ ਅਤੇ 18 ਸਾਲ ਤੋਂ ਵਧ ਉਮਰ ਦੀਆਂ ਮੁਟਿਆਰਾਂ ’ਤੇ ਇਹ ਐਕਟ ਲਾਗੂ ਹੋਵੇਗਾ।
  • ਆਬਾਦੀ ’ਤੇ ਕੰਟਰੋਲ ਨਾਲ ਸਬੰਧਿਤ ਸਿਲੇਬਸ ਸਕੂਲਾਂ ’ਚ ਪੜ੍ਹਾਏ ਜਾਣ ਦਾ ਸੁਝਾਅ।
  • ਕਾਨੂੰਨ ਲਾਗੂ ਹੋਣ ਪਿੱਛੋਂ ਜੇ ਕਿਸੇ ਔਰਤ ਨੂੰ ਦੂਜੀ ਪ੍ਰੈਗਨੈਂਸੀ ਦੌਰਾਨ ਜੁੜਵਾਂ ਬੱਚੇ ਪੈਦਾ ਹੁੰਦੇ ਹਨ ਤਾਂ ਇਹ ਕਾਨੂੰਨ ਉਨ੍ਹਾਂ ’ਤੇ ਲਾਗੂ ਨਹੀਂ ਹੋਵੇਗਾ।
  • ਤੀਜੇ ਬੱਚੇ ਨੂੰ ਗੋਦ ਲੈਣ ’ਤੇ ਰੋਕ ਨਹੀਂ ਹੋਵੇਗੀ। ਜੇ ਕਿਸੇ ਦੇ ਦੋ ਬੱਚੇ ਦਿਵਿਆਂਗ ਹਨ ਤਾਂ ਉਸ ਨੂੰ ਤੀਜੀ ਔਲਾਦ ਹੋਣ ’ਤੇ ਸਹੂਲਤਾਂ ਨੂੰ ਵਾਂਝਿਆ ਨਹੀਂ ਕੀਤਾ ਜਾਏਗਾ।
  • ਸਰਕਾਰੀ ਮੁਲਾਜ਼ਮਾਂ ਨੂੰ ਇਹ ਸਹੁੰ ਪੱਤਰ ਦੇਣਾ ਹੋਵੇਗਾ ਕਿ ਉਹ ਇਸ ਕਾਨੂੰਨ ਦੀ ਉਲੰਘਣਾ ਨਹੀਂ ਕਰਣਗੇ।

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਨਾਲ ਗੰਭੀਰ ਹੋ ਸਕਦੈ ਕੋਰੋਨਾ

ਸਿਰਫ ਇਕ ਜਾਂ ਦੋ ਬੱਚੇ ਪੈਦਾ ਕਰਨ ਦੇ ਲਾਭ

  • ਇਕ ਬੱਚੇ ’ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ
  • ਸਰਕਾਰੀ ਨੌਕਰੀ ਕਰਨ ਵਾਲਿਆਂ ਵਲੋਂ ਨਸਬੰਦੀ ਕਰਵਾਉਣ ’ਤੇ ਇੰਕਰੀਮੈਂਟ, ਪ੍ਰੋਮੋਸ਼ਨ ਅਤੇ ਸਰਕਾਰੀ ਆਵਾਸ ਯੋਜਨਾਵਾਂ ’ਚ ਛੋਟ
  • ਦੋ ਬੱਚਿਆਂ ਵਾਲੇ ਮਾਤਾ-ਪਿਤਾ ਜੋ ਸਰਕਾਰੀ ਨੌਕਰੀ ਨਹੀਂ ਕਰਦੇ, ਨੂੰ ਬਿਜਲੀ-ਪਾਣੀ, ਹਾਊਸ ਟੈਕਸ ਅਤੇ ਹੋਮ-ਲੋਨ ’ਚ ਛੋਟ
  • ਇਕ ਬੱਚੇ ’ਤੇ ਨਸੰਬਦੀ ਕਰਵਾਉਣ ਵਾਲੇ ਪਤੀ-ਪਤਨੀ ਨੂੰ ਆਪਣੀ ਔਲਾਦ ਦੇ 20 ਸਾਲ ਦੇ ਹੋਣ ਤੱਕ ਮੁਫਤ ਇਲਾਜ, ਸਿੱਖਿਆ, ਬੀਮਾ, ਵਿੱਦਿਅਕ ਸੰਸਥਾ ਅਤੇ ਸਰਕਾਰੀ ਨੌਕਰੀਆਂ ’ਚ ਪਹਿਲ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News