RSS ਮੁਖੀ ਮੋਹਨ ਭਾਗਵਤ ਨੂੰ ਡਾਕਟਰ ਪੁਨੀਤ ਨੇ ''ਵਿਵਹਾਰਿਕ ਅਧਿਆਤਮਿਕ ਜੀਵ ਵਿਗਿਆਨ'' ਕਿਤਾਬ ਕੀਤੀ ਭੇਂਟ
Saturday, Apr 16, 2022 - 06:00 PM (IST)
ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਦੇ ਪਹਿਲੇ ਕੈਂਸਰ ਸੁਪਰ ਸਪੈਸ਼ਲਿਸਟ ਅਤੇ ਭਾਰਤ ਦੇ ਸਭ ਤੋਂ ਵਧ ਪੜ੍ਹੇ-ਲਿਖੇ ਕੈਂਸਰ ਸਪੈਸ਼ਲਿਸਟ ਡਾ. ਪੁਨੀਤ ਗੁਪਤਾ ਨੇ ਨਵੀਂ ਦਿੱਲੀ ਵਿਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ ਆਪਣੀ ਸਵੈ-ਲਿਖਿਤ ਕਿਤਾਬ 'ਵਿਵਹਾਰਿਕ ਅਧਿਆਤਮਿਕ ਜੀਵ ਵਿਗਿਆਨ' ਦੀ ਕਾਪੀ ਭੇਂਟ ਕੀਤੀ। ਡਾ. ਪੁਨੀਤ ਗੁਪਤਾ ਮੰਡੀ ਸ਼ਹਿਰ ਦੇ ਬੋਰਾ ਗਲੀ ਦੇ ਵਾਸੀ ਹਨ ਅਤੇ ਇਸ ਸਮੇਂ ਰਾਜਧਾਨੀ ਦਿੱਲੀ ਦੇ ਮਸ਼ਹੂਰ ਮੈਟਰੋ ਹਸਪਤਾਲ ਦੇ ਕੈਂਸਰ ਵਿਭਾਗ ਦੇ ਡਾਇਰੈਕਟਰ ਹਨ। ਡਾ. ਪੁਨੀਤ ਗੁਪਤਾ ਨੇ ਇੰਦਰਾ ਗਾਂਧੀ ਮੈਡੀਕਲ ਕਾਲਜ ਸ਼ਿਮਲਾ ਤੋਂ ਐੱਮ.ਬੀ.ਬੀ.ਐੱਸ. ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਐੱਮ.ਡੀ., ਡੀ.ਐੱਨ.ਬੀ., ਡੀ.ਐੱਮ., ਐੱਮ.ਬੀ.ਏ. ਦੀ ਸਿੱਖਿਆ ਹਾਸਲ ਕੀਤੀ ਅਤੇ ਭਾਰਤ ਅਤੇ ਅਮਰੀਕਾ, ਇੰਗਲੈਂਡ ਸਮੇਤ ਦੁਨੀਆ ਦੀਆਂ ਚੋਟੀ ਦੀਆਂ ਕੈਂਸਰ ਸੰਸਥਾਵਾਂ 'ਚ ਪੜ੍ਹਾਈ ਕਰਨ ਤੋਂ ਬਾਅਦ ਕਈ ਕੌਮਾਂਤਰੀ ਸੰਸਥਾਵਾਂ ਵਲੋਂ ਕੈਂਸਰ 'ਤੇ ਆਯੋਜਿਤ ਸੈਮੀਨਾਰ 'ਚ ਲੈਕਚਰ ਦੇਣ ਲਈ ਸੱਦਿਆ ਜਾਂਦਾ ਹੈ।
ਡਾਕਟਰ ਪੁਨੀਤ ਗੁਪਤਾ ਵਲੋਂ ਇਸ ਕਿਤਾਬ 'ਚ ਭਰੂਣ ਦੇ ਅੰਦਰ ਕਿਵੇਂ ਵੱਖ-ਵੱਖ ਅਧਿਆਤਮਿਕ ਅੰਗ ਪੈਦਾ ਹੁੰਦੇ ਹਨ ਅਤੇ ਇਹ ਅੰਗ ਆਪਸੀ ਤਾਲਮੇਲ ਕਿਵੇਂ ਬਣਾਉਂਦੇ ਹਨ ਇਹ ਦਰਸਾਇਆ ਗਿਆ ਹੈ। ਉਹ ਆਪਸ 'ਚ ਇਕ 'ਚਰਚ ਅਤੇ ਚਰਨ' ਕਿਰਿਆ ਦੁਆਰਾ ਬ੍ਰਹਮ ਨਾਦ ਬ੍ਰਹਮਾ ਪ੍ਰਕਾਸ਼ ਧਾਰਨ ਕਰਨ ਤੋਂ ਬਾਅਦ ਇਕਜੁਟ ਹੋ ਜਾਂਦੇ ਹਨ ਅਤੇ ਬ੍ਰਹਮਾ ਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ। 'ਵਿਵਹਾਰਿਕ ਅਧਿਆਤਮਿਕ ਜੀਵ ਵਿਗਿਆਨ' ਦੁਨੀਆ ਭਰ ਦੀ ਉਹ ਪਹਿਲੀ ਕਿਤਾਬ ਹੈ, ਜਿਸ 'ਚ ਮਨੁੱਖ ਦੇ ਸਰੀਰ ਦੀ ਰਚਨਾ ਨੂੰ ਖੋਜ ਦਾ ਇਕ ਉੱਤਮ ਨਮੂਨਾ ਦਰਸਾਇਆ ਗਿਆ ਹੈ। ਇਸ 'ਚ ਕਰਮ ਇੰਦਰੀਆ ਅਤੇ ਗਿਆਨ ਇੰਦਰੀਆਂ 4 ਚਾਰ ਵੱਖ-ਵੱਖ ਅੰਗਾਂ 'ਚ ਵੰਡਿਆ ਗਿਆ ਹੈ। ਇਹ 4 ਇੰਦਰੀਆਂ ਦੇ ਅੰਸ਼ ਮਿਲ ਕੇ ਮਨ ਦੀ ਰਚਨਾ ਕਰਦੇ ਹਨ ਅਤੇ ਅੰਤ: ਕਰਨ ਚਤੁਰਥ ਦਾ ਇਕ ਹਿੱਸਾ ਬਣਦੇ ਹਨ। ਇਸ ਅਧਿਆਤਮਿਕ ਅਭਿਆਸ ਦੀ ਕਿਰਿਆ ਦਾ ਵਿਗਿਆਨ ਬਾਇਓਲਾਜੀ ਡਾ. ਗੁਪਤਾ ਨੇ ਬਖੂਬੀ ਬਹੁਤ ਬਾਰੀਕੀ ਨਾਲ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਰੱਖਿਆ ਹੈ। ਡਾਕਟਰ ਪੁਨੀਤ ਨੇ ਗੀਤਾ ਗਿਆਨ ਨੂੰ ਅੱਜ ਦੇ ਜੀਵ ਵਿਗਿਆਨ ਨਾਲ ਬਖੂਬੀ ਜੋੜਿਆ ਹੈ। ਇਸ 'ਚ ਪਹਿਲੀ ਵਾਰ ਦੁਨੀਆ 'ਚ ਮੈਡੀਟੇਸ਼ਨ ਧਿਆਨ ਪ੍ਰਕਿਰਿਆ ਅਤੇ ਸਟੇਮ ਸੈੱਲ ਬਾਇਓਲਾਜੀ ਦਾ ਤਾਲਮੇਲ ਦਰਸਾਇਆ ਗਿਆ ਹੈ। ਇਹ ਕਿਤਾਬ ਅਧਿਆਤਮਿਕ ਜਗਤ ਦੀ ਇਕ ਵਿਸ਼ੇਸ਼ ਉਪਲੱਬਧੀ ਹੈ, ਜੋ ਆਉਣ ਵਾਲੇ ਸਮੇਂ 'ਚ ਮੈਡੀਕਲ ਰਿਸਰਚ ਨਾਲ ਨਵੇਂ ਕੀਰਤੀਮਾਨ ਸਥਾਪਤ ਕਰੇਗੀ।