ਦਾਜ ਲਈ ਸਹੁਰਾ ਪਰਿਵਾਰ ਨੇ ਵਿਆਹੁਤਾ ਦੀ ਕੀਤੀ ਕੁੱਟਮਾਰ, ਪਿਲਾਇਆ ਤੇਜ਼ਾਬ
Tuesday, Jun 26, 2018 - 12:29 PM (IST)

ਨਵੀਂ ਦਿੱਲੀ(ਬਿਊਰੋ)— ਸ਼ਾਹਬਾਦ ਡੇਅਰੀ ਇਲਾਕੇ 'ਚ ਸਹੁਰਾ ਪਰਿਵਾਰ ਸਮਝੌਤੇ ਦੇ ਬਹਾਨੇ ਆਪਣੀ ਨੂੰਹ ਨੂੰ ਪੇਕੇ ਤੋਂ ਘਰ ਲੈ ਗਏ। 17 ਜੂਨ ਨੂੰ ਉਸਨੂੰ ਤੇਜ਼ਾਬ ਪਿਲਾ ਦਿੱਤਾ। ਇਸ ਦੌਰਾਨ ਤੇਜ਼ਾਬ ਦੀਆਂ ਕੁਝ ਬੂੰਦਾਂ ਉਸ ਦੀਆਂ ਅੱਖਾਂ 'ਚ ਚਲੀ ਗਈਆਂ। ਜਿਸ ਦੇ ਚੱਲਦੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਅਤੇ ਭੋਜਨ ਨਲੀ ਵੀ ਡੈਮੇਜ਼ ਹੋ ਗਈ ਹੈ। ਹਾਲਤ ਗੰਭੀਰ ਹੋਣ ਦੇ ਕਾਰਨ ਉਹ ਬੋਲ ਨਹੀਂ ਪਾ ਰਹੀ ਹੈ। ਹੁਣ ਉਹ ਸਫਦਰਗੰਜ 'ਚ ਜੀਵਨ ਅਤੇ ਮੌਤ ਦੇ ਵਿਚਕਾਰ ਲੜ ਰਹੀ ਹੈ। ਜਾਣਕਾਰੀ ਮੁਤਾਬਕ ਰਾਜ ਰਾਮ ਸ਼ਾਹੂ ਆਪਣੇ ਪਰਿਵਾਰ ਨਾਲ ਲੋਨੀ ਯੂ.ਪੀ 'ਚ ਰਹਿੰਦੇ ਹਨ।
ਰਾਜਰਾਮ ਦਾ ਦੋਸ਼ ਹੈ ਕਿ ਕਰੀਬ 5 ਸਾਲ ਪਹਿਲੇ 28 ਨਵੰਬਰ 2013 ਨੂੰ ਆਪਣੀ ਬੇਟੀ ਨੀਲਮ ਦਾ ਵਿਆਹ ਸ਼ਾਹਬਾਦ ਡੇਅਰੀ ਵਾਸੀ ਜਿਤੇਂਦਰ ਉਰਫ ਜੌਲੀ ਨਾਲ ਕੀਤਾ ਸੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਦੇ ਬਾਅਦ ਤੋਂ ਸਹੁਰਾ ਪਰਿਵਾਰ ਦਾਜ ਲਈ ਪਰੇਸ਼ਾਨ ਕਰਦੇ ਸਨ। ਆਏ ਦਿਨ ਕੁੱਟਮਾਰ ਕਰਦੇ ਸਨ। ਇਸ ਤੋਂ ਤੰਗ ਆ ਕੇ ਪੀੜਤਾ ਨੇ ਸਹੁਰੇ ਘਰਦਿਆਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਸੀ। ਉਸ ਦੀ ਕੋਰਟ 'ਚ ਸੁਣਵਾਈ ਵੀ ਚੱਲ ਰਹੀ ਹੈ। 20 ਅਪ੍ਰੈਲ ਨੂੰ ਕੋਰਟ 'ਚ ਸੁਣਵਾਈ ਸੀ। ਉਸ ਦਿਨ ਸਹੁਰੇ ਘਰ ਸਮਝੌਤੇ ਕਰਕੇ ਉਸ ਨੂੰ ਆਪਣੇ ਨਾਲ ਲੈ ਗਏ ਪਰ ਕੁਝ ਦਿਨ ਬਾਅਦ ਦਾਜ ਲਈ ਮੁੜ ਪਰੇਸ਼ਾਨ ਕਰਨ ਲੱਗੇ। ਕਦੀ ਪੈਸਾ ਲਿਆਉਣ ਨੂੰ ਕਹਿੰਦੇ ਤਾਂ ਕਦੀ ਪਲਾਟ ਮੰਗਦੇ ਸਨ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ 17 ਜੂਨ ਦੀ ਸਵੇਰ ਫੋਨ ਕੀਤਾ ਸੀ। ਉਸ ਸਮੇਂ ਨੀਲਮ ਨੇ ਕਿਹਾ ਕਿ ਸਭ ਠੀਕ ਹੈ। ਉਸ ਦੇ ਕੁਝ ਹੀ ਘੰਟੇ ਬਾਅਦ ਫੋਨ ਆਇਆ ਕਿ ਨੀਲਮ ਦੀ ਤਬੀਅਤ ਖਰਾਬ ਹੈ। ਪੀੜਤਾ ਦੇ ਭਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਦਾ ਐਸ.ਡੀ.ਐਮ ਸਾਹਮਣੇ ਬਿਆਨ ਦਰਜ ਕਰਵਾਇਆ ਜਾਵੇਗਾ। ਅਜੇ ਉਹ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਉਸ ਦੇ ਬਿਆਨ ਦਰਜ ਹੋਣ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਇਹ ਪਤਾ ਕਰ ਰਹੀ ਹੈ ਕਿ ਉਸ ਨੂੰ ਤੇਜ਼ਾਬ ਪਿਲਾਇਆ ਗਿਆ ਹੈ ਜਾਂ ਉਸ ਨੇ ਖੁਦ ਪੀਤਾ ਹੈ।