ਚੀਕਾਂ ਮਾਰਦੀ ਰਹੀ ਨੂੰਹ ਤੇ ਹੱਸਦਾ ਰਿਹਾ ਸਹੁਰਾ ਪਰਿਵਾਰ ! ਦਾਜ ਦੇ ਲਾਲਚ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ

Sunday, Sep 21, 2025 - 09:55 AM (IST)

ਚੀਕਾਂ ਮਾਰਦੀ ਰਹੀ ਨੂੰਹ ਤੇ ਹੱਸਦਾ ਰਿਹਾ ਸਹੁਰਾ ਪਰਿਵਾਰ ! ਦਾਜ ਦੇ ਲਾਲਚ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ

ਨੈਸ਼ਨਲ ਡੈਸਕ- ਦਾਜ ਦੇ ਲਾਲਚ 'ਚ ਲੋਕ ਕਿਸ ਹੱਦ ਤੱਕ ਡਿੱਗ ਸਕਦੇ ਹਨ, ਇਸ ਦੀ ਤਾਜ਼ਾ ਮਿਸਾਲ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ, ਜਿੱਥੇ ਦਾਜ ਦੀ ਮੰਗ ਪਿੱਛੇ ਸਹੁਰਾ ਪਰਿਵਾਰ ਨੇ ਆਪਣੀ ਨੂੰਹ ਨਾਲ ਜੋ ਕੀਤਾ, ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ। 

ਜਾਣਕਾਰੀ ਅਨੁਸਾਰ ਇਹ ਮਾਮਲੇ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ 'ਚ ਪੈਂਦੇ ਚਮਨਗੰਜ ਇਲਾਕੇ ਦਾ ਹੈ, ਜਿੱਥੇ ਦੀ ਰਹਿਣ ਵਾਲੀ ਰਿਜਵਾਨਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਰੇਸ਼ਮਾ ਦਾ ਨਿਕਾਹ 19 ਮਾਰਚ 2021 ਨੂੰ ਕਰਨਲਗੰਜ ਵਾਸੀ ਸ਼ਾਹਨਵਾਜ਼ ਨਾਲ ਹੋਇਆ ਸੀ। ਵਿਆਹ ਦੇ ਸ਼ੁਰੂਆਤੀ ਕੁਝ ਮਹੀਨੇ ਤਾਂ ਬਿਲਕੁਲ ਠੀਕ ਰਹੇ, ਪਰ ਕੁਝ ਸਮਾਂ ਬੀਤ ਜਾਣ ਮਗਰੋਂ ਉਸ ਦਾ ਸਹੁਰਾ ਪਰਿਵਾਰ ਰੇਸ਼ਮਾ ਨੂੰ ਦਾਜ ਲਈ ਸਰੀਰਕ ਤੇ ਦਿਮਾਗੀ ਤੌਰ 'ਤੇ ਪਰੇਸ਼ਾਨ ਕਰਨ ਲੱਗਾ। 

ਸਹੁਰਾ ਪਰਿਵਾਰ ਲਗਾਤਾਰ ਰੇਸ਼ਮਾ ਦੇ ਪਰਿਵਾਰ ਕੋਲੋਂ ਕਿਸੇ ਨਾ ਕਿਸੇ ਬਹਾਨੇ ਪੈਸਿਆਂ ਦੀ ਮੰਗ ਕਰਨ ਲੱਗਾ। ਪਹਿਲਾਂ ਉਨ੍ਹਾਂ ਨੇ ਇਕ ਕਮਰਾ ਬਣਾਉਣ ਲਈ ਡੇਢ ਲੱਖ ਰੁਪਏ ਲਏ ਤੇ ਬਾਅਦ 'ਚ ਹੋਰ 5 ਲੱਖ ਰੁਪਏ ਮੰਗਣ ਲੱਗ ਪਏ। ਜਦੋਂ ਰੇਸ਼ਮਾ ਦੇ ਪਿਤਾ ਨੇ ਇਹ ਰਕਮ ਨਹੀਂ ਦਿੱਤੀ ਤਾਂ ਉਨ੍ਹਾਂ ਨੇ 18 ਸਤੰਬਰ ਨੂੰ ਰੇਸ਼ਮਾ ਨਾਲ ਜੋ ਕੀਤਾ, ਸੁਣ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 

ਇਹ ਵੀ ਪੜ੍ਹੋ- ਅੱਧੀ ਰਾਤੀਂ ਗੂੜ੍ਹੀ ਨੀਂਦ 'ਚ ਹੀ ਤਬਾਹ ਹੋ ਗਿਆ ਪਰਿਵਾਰ ! ਪਿਓ-ਪੁੱਤ ਦੀ ਮੌਤ, ਮਾਂ ਲੜ ਰਹੀ 'ਜੰਗ'

ਪੈਸੇ ਨਾ ਮਿਲਣ ਤੋਂ ਗੁੱਸੇ 'ਚ ਆਏ ਸਹੁਰੇ ਪਰਿਵਾਰ ਨੇ ਰੇਸ਼ਮਾ ਨੂੰ ਕਾਫ਼ੀ ਸਮੇਂ ਤੋਂ ਬੰਦ ਪਏ ਇਕ ਕਮਰੇ 'ਚ ਕੈਦ ਕਰ ਦਿੱਤਾ। ਇਹੀ ਨਹੀਂ, ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਉਨ੍ਹਾਂ ਨੇ ਉਸ ਦੇ ਕਮਰੇ 'ਚ ਇਕ ਜ਼ਹਿਰੀਲਾ ਕੋਬਰਾ ਸੱਪ ਵੀ ਛੱਡ ਦਿੱਤਾ, ਜਿਸ ਨੇ ਰਾਤ ਦੇ ਸਮੇਂ ਰੇਸ਼ਮਾ ਨੂੰ ਡੰਗ ਲਿਆ। ਰੇਸ਼ਮਾ ਜਦੋਂ ਜਾਨ ਬਚਾਉਣ ਲਈ ਰੌਲ਼ਾ ਪਾਉਣ ਲੱਗੀ ਤਾਂ ਉਸ ਦੀ ਮਦਦ ਕਰਨ ਦੀ ਬਜਾਏ ਸਹੁਰਾ ਪਰਿਵਾਰ ਉਸ ਦੀਆਂ ਚੀਕਾਂ ਸੁਣ ਕੇ ਹੱਸਦਾ ਰਿਹਾ।

ਕਿਸੇ ਤਰ੍ਹਾਂ ਰੇਸ਼ਮਾ ਨੇ ਫ਼ੋਨ ਕਰ ਕੇ ਇਸ ਸਭ ਬਾਰੇ ਆਪਣੀ ਭੈਣ ਨੂੰ ਦੱਸਿਆ, ਜਿਸ ਮਗਰੋਂ ਉਹ ਤੁਰੰਤ ਉਸ ਦੇ ਘਰ ਪਹੁੰਚੀ ਤੇ ਆ ਕੇ ਉਸ ਨੇ ਰੇਸ਼ਮਾ ਨੂੰ ਕਮਰੇ 'ਚੋਂ ਬਾਹਰ ਕੱਢਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਫਿਲਹਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸ ਦਾ ਇਲਾਜ ਜਾਰੀ ਹੈ। 

ਰੇਸ਼ਮਾ ਦੀ ਭੈਣ ਰਿਜ਼ਵਾਨਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਰੇਸ਼ਮਾ ਦੇ ਪਤੀ ਸ਼ਾਹਨਵਾਜ਼, ਉਸ ਦੀ ਸੱਸ, ਸਹੁਰਾ, ਜੇਠ ਤੇ ਨਣਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿਵਾਇਆ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਡਿਪਟੀ CM ਦਾ X ਅਕਾਊਂਟ ਹੋ ਗਿਆ ਹੈਕ ! ਹੈਕਰਾਂ ਨੇ ਜੋ ਕੀਤਾ, ਦੇਖ ਤੁਸੀਂ ਵੀ ਰਹਿ ਜਾਓਗੇ ਦੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News