ਦਾਜ ਮੰਗ ਮਾਮਲਾ: ਦੋ ਧਿਰਾਂ ਦੇ ਝਗੜੇ ਦੇ ਬਚਾਅ ''ਚ ਆਏ ਏ. ਐੱਸ. ਆਈ. ਦੀ ਪਾੜੀ ਵਰਦੀ
Monday, Jun 19, 2017 - 03:13 PM (IST)

ਯਮੁਨਾਨਗਰ— ਦਾਜ ਉਤਪੀੜਨ ਮਾਮਲੇ 'ਚ ਥਾਣਾ ਛੱਪਰ 'ਚ ਚੱਲ ਰਹੀ ਪੰਚਾਇਤ 'ਚ ਹੋਏ ਝਗੜੇ ਦੌਰਾਨ ਲੜਕੀ ਪੱਖ ਦੇ ਲੋਕਾਂ ਨੇ ਲੜਕੇ ਦੇ ਪਿਤਾ ਨੂੰ ਥੱਪੜ ਮਾਰ ਦਿੱਤਾ। ਇਸ ਨਾਲ ਦੋਵਾਂ ਧਿਰਾਂ ਦਾ ਆਪਸ 'ਚ ਝਗੜ ਵੱਧ ਗਿਆ। ਜਦੋਂ ਪੁਲਸ ਕਰਮਚਾਰੀਆਂ ਨੇ ਵਿਚਕਾਰ ਇਨ੍ਹਾਂ ਦਾ ਬਚਾਅ ਕਰਨ ਲਈ ਅੱਗੇ ਆਏ ਤਾਂ ਲੋਕਾਂ ਨੇ ਏ. ਐੱਸ. ਆਈ. ਨੂੰ ਵੀ ਖਿੱਚ ਲਿਆ ਅਤੇ ਉਸ ਦੀ ਵਰਦੀ ਪਾੜ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ, ਪਿੰਡ ਮੱਲਿਕ ਸੁਖੀ ਨਿਵਾਸੀ ਅਰਜਿੰਦਰ ਕੌਰ ਦਾ ਵਿਆਹ 1 ਮਈ 2016 ਨੂੰ ਜਗਾਧਰੀ ਦੀ ਛੁੱਟੀ ਲਾਈਨ ਨਿਵਾਸੀ ਬਲਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਬਲਦੀਪ ਵਿਦੇਸ਼ ਚੱਲਿਆ ਗਿਆ। ਇਸ ਤੋਂ ਬਾਅਦ 14 ਜੂਨ ਨੂੰ ਅਰਜਿੰਦਰ ਨੇ ਬਲਦੀਪ ਸਮੇਤ ਸਹੁਰੇ ਪੱਖ ਦੇ 7 ਲੋਕਾਂ 'ਤੇ ਦਾਜ ਮੰਗਣ ਦਾ ਕੇਸ ਦਰਜ ਕਰਵਾਇਆ ਸੀ। ਛਾਣਬੀਣ ਲਈ ਬੀਤੇਂ ਦਿਨ ਦੋਵਾਂ ਪੱਖਾਂ ਨੂੰ ਪੁਲਸ ਨੇ ਛੱਪਰ ਥਾਣਾ 'ਚ ਬੁਲਾਇਆ ਸੀ। ਦੁਪਹਿਰ ਤੋਂ ਬਾਅਦ ਦੋਵਾਂ ਪੱਖਾਂ ਦੇ ਵਿਚਕਾਰ ਬਹਿਸ ਚੱਲ ਰਹੀ ਸੀ, ਇਸ ਦੌਰਾਨ ਦੋਵਾਂ ਪੱਖਾਂ ਦਾਜ ਦੀ ਗੱਲ ਨੂੰ ਲੈ ਕੇ ਝਗੜਾ ਵੱਧ ਗਿਆ।
ਦੋਵਾਂ ਧਿਰਾਂ 'ਚ ਇੰਨਾ ਝਗੜਾ ਵੱਧ ਗਿਆ ਕਿ ਦੋਵੇ ਪੱਖ ਮਾਰਨ ਤੱਕ ਉਤਰ ਆਏ। ਲੜਕੇ ਬਲਦੀਪ ਦੇ ਪਿਤਾ ਜਸਬੀਰ ਦਾ ਦੋਸ਼ ਹੈ ਕਿ ਇਸ ਦੌਰਾਨ ਲੜਕੀ ਦੇ ਪਿਤਾ ਪ੍ਰੀਤਮ ਸਿੰਘ ਭਰਾ ਤੇਜਿੰਦਰ ਸਿੰਘ ਅਤੇ ਹੋਰ ਰਿਸ਼ਤੇਦਾਰ ਬਾਲ ਛੱਪਰ ਨਿਵਾਸੀ ਸੁਖਵਿੰਦਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਦੋਵਾਂ ਧਿਰਾਂ ਦੀ ਖੂਬ ਲੜਾਈ ਹੋਈ। ਮਾਮਲੇ 'ਚ ਛੱਪਰ ਥਾਣਾ ਪੁਲਸ ਨੇ ਲੜਕੀ ਦੇ ਪਿਤਾ ਪ੍ਰੀਤਮ ਸਿੰਘ, ਭਰਾ ਤੇਜ਼ਿੰਦਰ ਸਿੰਘ ਛੱਪਰ ਥਾਣਾ ਨਿਵਾਸੀ ਸੁਖਵਿੰਦਰ ਸਿੰਘ ਦੇ ਖਿਲਾਫ ਮਾਰੁਕੱਟ 'ਚ ਵਰਦੀ ਪਾੜਨ ਸਮੇਤ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।