PM ਮੋਦੀ ਦੀ ਰੂਸ ਯਾਤਰਾ ਤੋਂ ਬਾਅਦ ਅਜੀਤ ਡੋਭਾਲ ਨੇ ਅਮਰੀਕੀ ਹਮਰੁਤਬਾ ਸੁਲਿਵਨ ਨਾਲ ਕੀਤੀ ਗੱਲ
Saturday, Jul 13, 2024 - 11:19 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਯਾਤਰਾ ਤੋਂ ਬਾਅਦ ਭਾਰਤ-ਅਮਰੀਕਾ ਸੰਬੰਧਾਂ 'ਚ ਅਸਥਿਰਤਾ ਦੇ ਕੁਝ ਸੰਕੇਤਾਂ ਵਿਚਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸ਼ੁੱਕਰਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲਿਵਨ ਨਾਲ ਫੋਨ 'ਤੇ ਗੱਲਬਾਤ ਕੀਤੀ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਡੋਭਾਲ ਅਤੇ ਸੁਲਿਵਨ ਨੇ ਸ਼ਾਂਤੀ ਅਤੇ ਸੁਰੱਖਿਆ ਦੀ ਦਿਸ਼ਾ 'ਚ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਅਤੇ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਹੋਰ ਵਿਸਥਾਰ ਦੇਣ ਲਈ ਸਮੂਹਿਕ ਰੂਪ ਨਾਲ ਕੰਮ ਕਰਨ ਜ਼ਰੂਰਤ ਦੋਹਰਾਈ।
ਉਸ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ 'ਸਾਂਝੇ ਮੁੱਲਾਂ ਅਤੇ ਸਮਾਨ ਰਣਨੀਤਕ ਅਤੇ ਸੁਰੱਖਿਆ ਹਿੱਤਾਂ 'ਤੇ ਆਧਾਰਤ' ਭਾਰਤ-ਅਮਰੀਕਾ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤ ਹੋਏ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਉਨ੍ਹਾਂ ਨੇ ਦੋ-ਪੱਖੀ, ਖੇਤਰੀ ਅਤੇ ਕੌਮਾਂਤਰੀ ਚਿੰਤਾ ਦੇ ਮੁੱਦਿਆਂ ਅਤੇ 'ਕਵਾਡ' ਢਾਂਚੇ ਦੇ ਅਧੀਨ ਜੁਲਾਈ 2024 ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ਆਗਾਮੀ ਉੱਚ ਪੱਧਰੀ ਬੈਠਕਾਂ 'ਤੇ ਚਰਚਾ ਕੀਤੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e