ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਸਿਹਤ ਕਰਮਚਾਰੀਆਂ ਨੂੰ ਮਿਲੇਗੀ ਦੁੱਗਣੀ ਤਨਖਾਹ
Thursday, Apr 09, 2020 - 06:52 PM (IST)
ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੋਰੋਨਾ ਦੀ ਲੜਾਈ ਲੜ ਰਹੇ ਸਿਹਤ ਕਰਮਚਾਰੀਆਂ ਦਾ ਹੌਸਲਾ ਵਧਾਉਣ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਰੋਜ਼ਾਨਾ ਵਾਂਗ ਅੱਜ ਭਾਵ ਵੀਰਵਾਰ ਸ਼ਾਮ ਨੂੰ ਡਿਜ਼ੀਟਲ ਤਰੀਕੇ ਰਾਹੀਂ ਜਨਤਾ ਨਾਲ ਰੂਬਰੂ ਹੁੰਦੇ ਹੋਏ ਐਲਾਨ ਕੀਤਾ ਹੈ ਕਿ ਹਰਿਆਣਾ 'ਚ ਉਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਦੁੱਗਣੀ ਦਿੱਤੀ ਜਾਵੇਗੀ, ਜੋ ਸੂਬੇ 'ਚ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹ ਹਨ। ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਇਸ ਫੈਸਲੇ ਤੋਂ ਸਿਹਤ ਵਿਭਾਗ ਕਰਮਚਾਰੀ ਜੋ ਕੋਰੋਨਾ ਦੀ ਲੜਾਈ ਪੂਰੇ ਜ਼ੋਖਿਮ ਦੇ ਨਾਲ ਲੜ ਰਹੇ ਹਨ, ਉਨ੍ਹਾਂ ਦਾ ਮਨੋਬਲ ਵਧੇਗਾ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਹੈ ਕਿ ਅਸੀਂ ਇਹ ਵਿਚਾਰ ਕੀਤਾ ਹੈ ਕਿ ਕੋਰੋਨਾਵਾਇਰਸ ਦੇ ਇਲਾਜ 'ਚ ਜੁੱਟੇ ਜਿੰਨੇ ਵੀ ਕਰਮਚਾਰੀ ਹਨ, ਚਾਹੇ ਉਹ ਪੈਰਾਮੈਡੀਕਲ ਸਟਾਫ ਹੋਵੇ, ਨਰਸ, ਡਾਕਟਰ ਜਾਂ ਹੋਰ ਕਰਮਚਾਰੀ ਹੋਵੇ, ਟੈਸਟਿੰਗ ਲੈਬ ਦਾ ਸਟਾਫ, ਐਬੂਲੈਂਸ ਸਟਾਫ ਆਦਿ ਲਈ ਜਦੋਂ ਤੱਕ ਕੋਰੋਨਾ ਮਹਾਮਾਰੀ ਦਾ ਸਮਾਂ ਪੀਰੀਅਡ ਚੱਲੇਗਾ, ਉਦੋਂ ਤੱਕ ਇਨ੍ਹਾਂ ਨੂੰ ਦੁੱਗਣੀ ਤਨਖਾਹ ਦਿੱਤੀ ਜਾਵੇਗੀ।
ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਹਰਿਆਣਾ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 154 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 134 ਦਾ ਇਲਾਜ ਚੱਲ ਰਿਹਾ ਹੈ, ਜਦਕਿ 2ਦਾ ਮੌਤ ਹੋ ਚੁੱਕੀ ਹੈ ਅਤੇ 18 ਮਰੀਜ਼ ਠੀਕ ਹੋ ਚੁੱਕੇ ਹਨ।