ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...
Sunday, Jun 22, 2025 - 03:08 PM (IST)
 
            
            ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਈਰਾਨ-ਇਜ਼ਰਾਈਲ ਨੇ ਦੁਨੀਆ ਭਰ 'ਚ ਹਾਹਾਕਾਰ ਮਚਾਈ ਹੋਈ ਹੈ, ਉੱਥੇ ਹੀ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਅਸਲ 'ਚ ਇਹ ਖ਼ਬਰ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਦੀ ਹੈ, ਜਿੱਥੋਂ ਦੇ ਮਲਪੁਰਾ ਇਲਾਕੇ 'ਚ ਇਕ ਏ.ਟੀ.ਐੱਮ. ਹੀ ਖ਼ਜ਼ਾਨੇ ਦੀ ਚਾਬੀ ਬਣ ਗਿਆ।
ਜਾਣਕਾਰੀ ਅਨੁਸਾਰ ਮਲਪੁਰਾ ਦੇ ਨਗਲਾ ਬੁੱਧਾ ਇਲਾਕੇ 'ਚ ਇਕ ਬੈਂਕ ਦਾ ਏ.ਟੀ.ਐੱਮ. ਹੈ, ਜਿੱਥੋਂ ਇਕ ਵਿਅਕਤੀ ਪੈਸੇ ਕਢਵਾਉਣ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ 500 ਰੁਪਏ ਕਢਵਾਏ ਤਾਂ ਏ.ਟੀ.ਐੱਮ. 'ਚੋਂ 1100 ਰੁਪਏ ਨਿਕਲ ਆਏ। ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਇਕ ਵਾਰ ਫ਼ਿਰ 500 ਦੀ ਜਗ੍ਹਾ 1100 ਰੁਪਏ ਨਿਕਲ ਆਏ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਖਾਤੇ 'ਚੋਂ ਸਿਰਫ਼ 500 ਰੁਪਏ ਹੀ ਕੱਟੇ ਗਏ ਸਨ, ਜਦਕਿ ਉਸ ਨੂੰ ਮਿਲੇ 1100 ਰੁਪਏ।
Agra में ATM से 500 की जगह निकले 1100 रुपए, पैसे निकालने के लिए एटीएम पर लगी भीड़ | Uttar Pradesh#Agra #UP #Viral #PunjabKesariTV pic.twitter.com/3ZNo5VZ5Vi
— Punjab Kesari (@punjabkesari) June 22, 2025
ਇਹ ਵੀ ਪੜ੍ਹੋ- ਅਮਰੀਕਾ ਤੋਂ ਬਾਅਦ ਹੁਣ ਇਹ ਦੇਸ਼ ਵੀ ਈਰਾਨ-ਇਜ਼ਰਾਈਲ ਜੰਗ 'ਚ ਮਾਰੇਗਾ ਐਂਟਰੀ ! ਸੱਦ ਲਈ ਐਮਰਜੈਂਸੀ ਮੀਟਿੰਗ
ਉਸ ਨੇ ਇਹ ਗੱਲ ਫ਼ਿਰ ਹੋਰ ਲੋਕਾਂ ਨੂੰ ਦੱਸੀ ਤਾਂ ਉਹ ਵੀ ਏ.ਟੀ.ਐੱਮ. 'ਚੋਂ ਪੈਸੇ ਕਢਵਾਉਣ ਆ ਗਏ ਤੇ ਦੇਖਦੇ ਹੀ ਦੇਖਦੇ ਏ.ਟੀ.ਐੱਮ. ਦੇ ਬਾਹਰ ਲੋਕਾਂ ਦੀ ਲੰਬੀ ਲਾਈਨ ਲੱਗ ਗਈ। ਕੁਝ ਹੀ ਸਮੇਂ 'ਚ ਭੀੜ ਇੰਨੀ ਵਧ ਗਈ ਕਿ ਲੋਕਾਂ ਨੂੰ ਲਾਈਨ 'ਚ ਲੱਗਣਾ ਵੀ ਮੁਸ਼ਕਲ ਹੋਣ ਲੱਗਾ।
ਜਦੋਂ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਪੁਲਸ ਟੀਮ ਤੁਰੰਤ ਏ.ਟੀ.ਐੱਮ. ਪਹੁੰਚੀ ਤੇ ਆ ਕੇ ਲੋਕਾਂ ਦੀ ਭੀੜ ਹਟਾਈ। ਇਸ ਮਗਰੋਂ ਇਸ ਦੀ ਜਾਣਕਾਰੀ ਬੈਂਕ ਨੂੰ ਦਿੱਤੀ ਗਈ ਤੇ ਏ.ਟੀ.ਐੱਮ. ਨੂੰ ਬੰਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮਿਲਣ ਤੱਕ ਇਸ ਏ.ਟੀ.ਐੱਮ. ਤੋਂ 50 ਤੋਂ ਵੱਧ ਲੋਕ ਪੈਸੇ ਕਢਵਾ ਚੁੱਕੇ ਸਨ।
ਇਹ ਵੀ ਪੜ੍ਹੋ- ਕਿਸੇ ਏਲੀਅਨਸ਼ਿਪ ਵਰਗਾ ਲਗਦਾ ਹੈ ਅਮਰੀਕਾ ਦਾ 'ਬ੍ਰਹਮ ਅਸਤਰ', ਜਿਸ ਨੇ ਈਰਾਨ 'ਚ ਮਚਾਈ ਤਬਾਹੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            