DOT ਨੇ ਦੂਰਸੰਚਾਰ ਕੰਪਨੀਆਂ ਨੂੰ ਤਿੰਨ ਮਹੀਨਿਆਂ ਅੰਦਰ ਬਕਾਇਆ ਭੁਗਤਾਨ ਕਰਨ ਦਾ ਦਿੱਤਾ ਨਿਰਦੇਸ਼

Friday, Nov 15, 2019 - 11:38 AM (IST)

DOT ਨੇ ਦੂਰਸੰਚਾਰ ਕੰਪਨੀਆਂ ਨੂੰ ਤਿੰਨ ਮਹੀਨਿਆਂ ਅੰਦਰ ਬਕਾਇਆ ਭੁਗਤਾਨ ਕਰਨ ਦਾ ਦਿੱਤਾ ਨਿਰਦੇਸ਼

ਨਵੀਂ ਦਿੱਲੀ— ਦੂਰਸੰਚਾਰ ਵਿਭਾਗ ਨੇ ਨੋਟਿਸ ਜਾਰੀ ਕਰ ਕੇ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਦੂਰਸੰਚਾਰ ਕੰਪਨੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਬਕਾਇਆ ਮਾਲੀਆ ਹਿੱਸੇ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਦਯੋਗ ਨਾਲ ਜੁੜੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੇ ਦੂਰਸੰਚਾਰ ਕੰਪਨੀਆਂ ਨੂੰ ਸਵੈ-ਮੁਲਾਂਕਣ ਦੇ ਆਧਾਰ 'ਤੇ ਪੂਰੇ ਬਕਾਏ ਦਾ ਭੁਗਤਾਨ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਅਸੀਂ ਬਕਾਇਆ ਰਾਸ਼ੀ ਜਮ੍ਹਾ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੰਦੇ ਹਾਂ ਅਤੇ ਪਾਲਣਾ ਬਾਰੇ ਇਕ ਰਿਪੋਰਟ ਦਿੱਤੀ ਜਾਵੇ।

ਨੋਟਿਸ 'ਚ ਕਿਹਾ ਗਿਆ ਹੈ,''ਤੁਹਾਨੂੰ ਸੁਪਰੀਮ ਕੋਰਟ ਦੇ 24 ਅਕਤੂਬਰ 2019 ਦੇ ਆਦੇਸ਼ ਅਨੁਸਾਰ ਬਕਾਏ ਦਾ ਭੁਗਤਾਨ ਕਰਨ ਅਤੇ ਜ਼ਰੂਰੀ ਦਸਤਾਵੇਜ਼ ਸੌਂਪਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਕਿ ਤੈਅ ਸਮੇਂ 'ਚ ਪਾਲਣਾ ਨੂੰ ਯਕੀਨੀ ਹੋ ਸਕੇ। ਦੂਰਸੰਚਾਰ ਵਿਭਾਗ ਦੇ ਅੰਦਰੂਨੀ ਅਨੁਮਾਨ ਅਨੁਸਾਰ ਦੂਰਸੰਚਾਰ ਕੰਪਨੀਆਂ 'ਤੇ ਕੁਲ ਬਕਾਇਆ ਲਗਭਗ 1.33 ਲੱਖ ਕਰੋੜ ਰੁਪਏ ਹੈ।

ਵਿਭਾਗ ਦੇ ਅਨੁਮਾਨ ਅਨੁਸਾਰ, ਏਅਰਟੈੱਲ ਸਮੂਹ 'ਤੇ 62,187.73 ਕਰੋੜ ਰੁਪਏ, ਵੋਡਾ-ਆਈਡੀਆ 'ਤੇ 54,183.9 ਕਰੋੜ ਰੁਪਏ ਅਤੇ ਬੀ.ਐੱਸ.ਐੱਨ.ਐੱਲ. ਤੇ ਐੱਮ.ਟੀ.ਐੱਨ.ਐੱਲ. 'ਤੇ 10,675.18 ਕਰੋੜ ਰੁਪਏ ਬਕਾਇਆ ਹੈ। ਰਿਣ ਨਿਵਾਰਣ ਪ੍ਰਕਿਰਿਆ ਤੋਂ ਲੰਘ ਰਹੀ ਰਿਲਾਇੰਸ ਕਮਿਊਨਿਕੇਸ਼ਨਜ਼ ਅਤੇ ਏਅਰਸੈੱਲ ਦੇ ਉੱਪਰ 32,403.47 ਕਰੋੜ ਰੁਪਏ ਦਾ ਬਕਾਇਆ ਹੈ। ਉੱਥੇ ਹੀ ਲਿਕਿਊਡੇਸ਼ਨ ਪ੍ਰਕਿਰਿਆ ਦੇ ਅਧੀਨ ਆਉਣ ਵਾਲੀਆਂ ਕੰਪਨੀਆਂ 'ਤੇ ਬਕਾਇਆ 943 ਕਰੋੜ ਰੁਪਏ ਹੈ।


author

DIsha

Content Editor

Related News