ਮੀਡੀਆ ਜਗਤ ਤੋਂ ਇਕ ਹੋਰ ਦੁਖ਼ਦ ਖ਼ਬਰ; ਦੂਰਦਰਸ਼ਨ ਦੀ ਐਂਕਰ ਕਨੂੰਪ੍ਰਿਆ ਦੀ ਕੋਰੋਨਾ ਨਾਲ ਮੌਤ

Saturday, May 01, 2021 - 02:37 PM (IST)

ਨੈਸ਼ਨਲ ਡੈੱਸਕ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਕੋਰੋਨਾ ਦੀ ਦੂਜੀ ਲਹਿਰ ’ਚ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦੀ ਮੌਤ ਹੋ ਗਈ ਹੈ। ਹੁਣ ਇਕ ਵਾਰ ਫਿਰ ਤੋਂ ਖ਼ਬਰ ਮੀਡੀਆ ਜਗਤ ਤੋਂ ਹੈ। ਇਕ ਐਂਕਰ ਦੀ ਕੋਰੋਨਾ ਨਾਲ ਮੌਤ ਹੋਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਦੂਰਦਰਸ਼ਨ ਦੀ ਮੰਨੀ-ਪ੍ਰਮੰਨੀ ਐਂਕਰ  ਕਨੂੰਪ੍ਰਿਆ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਦੁਖ਼ਦ ਖ਼ਬਰ ਕਾਰਨ ਇਕ ਵਾਰ ਫਿਰ ਤੋਂ ਮੀਡੀਆ ਜਗਤ ’ਚ ਸੋਗ ਦੀ ਲਹਿਰ ਹੈ। 

ਇਹ ਵੀ ਪੜ੍ਹੋ :  AajTak ਦੇ ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦਿਹਾਂਤ

PunjabKesari

ਦੱਸਣਯੋਗ ਹੈ ਕਿ ਕਨੂੰਪ੍ਰਿਆ ਐਂਕਰ ਹੋਣ ਦੇ ਨਾਲ-ਨਾਲ ਖੂਬਸੂਰਤ ਐਕਟਰ ਵੀ ਸੀ। ਉਨ੍ਹਾਂ ਦੀ ਕਰੀਬੀ ਨੋਨਾ ਵਾਲੀਆ ਨੇ ਸੋਸ਼ਲ ਮੀਡੀਆ ’ਤੇ ਇਹ ਦੁਖ਼ਦ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ  ਕਨੂੰਪ੍ਰਿਆ ਹੁਣ ਸਾਡੇ ਸਾਰਿਆਂ ਵਿਚਾਲੇ ਨਹੀਂ ਰਹੀ ਹੈ।  ਕਨੂੰਪ੍ਰਿਆ ਨੇ ਦੋ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਕੇ ਕਿਹਾ ਸੀ ਕਿ ਉਹ ਹਸਪਤਾਲ ’ਚ ਦਾਖ਼ਲ ਹੈ ਅਤੇ ਉਨ੍ਹਾਂ ਨੂੰ ਸਾਰਿਆਂ ਦੀਆਂ ਦੁਆਵਾਂ ਦੀ ਬਹੁਤ ਲੋੜ ਹੈ।  ਕਨੂੰਪ੍ਰਿਆ ਦਾ ਆਕਸੀਜਨ ਪੱਧਰ ਘੱਟ ਹੋ ਰਿਹਾ ਸੀ ਅਤੇ ਬੁਖ਼ਾਰ ਵੱਧ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’

ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਮੀਡੀਆ ਜਗਤ ਤੋਂ ਅਜਿਹੀ ਦੁਖ਼ਦ ਖ਼ਬਰ ਸਾਹਮਣੇ ਆਈ। ਮਸ਼ਹੂਰ ਟੀ. ਵੀ. ਪੱਤਰਕਾਰ ਰੋਹਿਤ ਸਰਦਾਨਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕੁਝ ਦਿਨ ਪਹਿਲਾਂ ਹੀ ਉਹ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਮੀਡੀਆ ਜਗਤ, ਸਿਆਸੀ ਖੇਤਰ ਦੇ ਲੋਕਾਂ ਨੇ ਸੋਗ ਜ਼ਾਹਰ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 4 ਲੱਖ ਤੋਂ ਵੱਧ ਮਾਮਲੇ


Tanu

Content Editor

Related News