ਕਿਤੇ ਅੱਤਵਾਦੀਆਂ ਕੋਲ ਤਾਂ ਨਹੀਂ ਜਾ ਰਿਹਾ ਤੁਹਾਡਾ ਪੈਸਾ ? ਇਰਾਨ ਦੇ ਨਾਂ ''ਤੇ ਦਾਨ ਦੇਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Thursday, Mar 26, 2026 - 03:17 PM (IST)

ਕਿਤੇ ਅੱਤਵਾਦੀਆਂ ਕੋਲ ਤਾਂ ਨਹੀਂ ਜਾ ਰਿਹਾ ਤੁਹਾਡਾ ਪੈਸਾ ? ਇਰਾਨ ਦੇ ਨਾਂ ''ਤੇ ਦਾਨ ਦੇਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਜੰਗ ਦੇ ਦਰਮਿਆਨ ਕਸ਼ਮੀਰ ਵਿੱਚ ਇਰਾਨ ਦੇ ਸਮਰਥਨ ਵਿੱਚ ਚੰਦਾ ਇਕੱਠਾ ਕਰਨ ਦੀ ਮੁਹਿੰਮ ਤੇਜ਼ ਹੋ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਹੁਣ ਤੱਕ ਲਗਭਗ 17.91 ਕਰੋੜ ਰੁਪਏ ਦਾ ਚੰਦਾ ਇਕੱਠਾ ਕੀਤਾ ਜਾ ਚੁੱਕਾ ਹੈ। ਇਸ ਵੱਡੀ ਰਕਮ ਦੇ ਸਾਹਮਣੇ ਆਉਣ ਤੋਂ ਬਾਅਦ ਖ਼ੁਫੀਆ ਏਜੰਸੀਆਂ ਨੇ 'ਟੈਰਰ ਫੰਡਿੰਗ' ਅਤੇ ਫੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।

ਜਾਣਕਾਰੀ ਅਨੁਸਾਰ ਇਸ ਚੰਦੇ ਦਾ ਲਗਭਗ 85 ਫ਼ੀਸਦੀ ਹਿੱਸਾ ਸ਼ੀਆ ਭਾਈਚਾਰੇ ਵੱਲੋਂ ਦਿੱਤਾ ਗਿਆ ਹੈ ਤੇ ਸਭ ਤੋਂ ਵੱਧ 9.5 ਕਰੋੜ ਰੁਪਏ ਇਕੱਲੇ ਬਡਗਾਮ ਜ਼ਿਲ੍ਹੇ ਵਿੱਚੋਂ ਇਕੱਠੇ ਹੋਏ ਹਨ। ਲੋਕ ਨਕਦੀ ਤੋਂ ਇਲਾਵਾ ਸੋਨੇ-ਚਾਂਦੀ ਦੇ ਗਹਿਣੇ, ਤਾਂਬੇ ਦੇ ਬਰਤਨ ਅਤੇ ਭੇਡਾਂ-ਬੱਕਰੀਆਂ ਵੀ ਦਾਨ ਕਰ ਰਹੇ ਹਨ। ਕਈ ਬੱਚਿਆਂ ਨੇ ਆਪਣੇ 'ਗੁੱਲਕ' ਵੀ ਇਸ ਮੁਹਿੰਮ ਲਈ ਦਾਨ 'ਚ ਦੇ ਦਿੱਤੇ ਹਨ।

ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ

ਖ਼ੁਫੀਆ ਸੂਤਰਾਂ ਅਨੁਸਾਰ, ਘਰ-ਘਰ ਜਾ ਕੇ ਚੰਦਾ ਇਕੱਠਾ ਕਰਨ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਕਮੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪੈਸਾ ਕੱਟੜਪੰਥੀ ਗਤੀਵਿਧੀਆਂ, ਅਲਗਾਵਵਾਦੀ ਪ੍ਰਚਾਰ ਜਾਂ ਭਾਰਤ ਵਿਰੋਧੀ ਕੰਮਾਂ ਲਈ ਵਰਤਿਆ ਜਾ ਸਕਦਾ ਹੈ। 

ਭਾਰੀ ਭੀੜ ਨੂੰ ਦੇਖਦੇ ਹੋਏ ਭਾਰਤ ਸਥਿਤ ਇਰਾਨੀ ਦੂਤਾਵਾਸ ਨੇ ਇੱਕ ਅਧਿਕਾਰਤ ਬੈਂਕ ਅਕਾਊਂਟ ਅਤੇ UPI ਨੰਬਰ ਜਾਰੀ ਕੀਤਾ ਹੈ। ਦੂਤਾਵਾਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਧਾ ਇਸ ਖਾਤੇ ਵਿੱਚ ਹੀ ਦਾਨ ਕਰਨ ਤਾਂ ਜੋ ਵਿਚੋਲਿਆਂ ਤੋਂ ਬਚਿਆ ਜਾ ਸਕੇ ਤੇ ਦੇਸ਼ ਦਾ ਪੈਸਾ ਦੇਸ਼ ਦੇ ਖਿਲਾਫ਼ ਇਸਤੇਮਾਲ ਨਾ ਕੀਤਾ ਜਾ ਸਕੇ। ਇਹ ਮੁਹਿੰਮ 'ਜ਼ਕਾਤ' ਅਤੇ 'ਸਦਕਾ' ਵਰਗੇ ਧਾਰਮਿਕ ਫ਼ਰਜ਼ਾਂ ਦੇ ਤਹਿਤ ਚਲਾਈ ਜਾ ਰਹੀ ਹੈ। ਦਾਨ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਜੰਗ ਨਾਲ ਪ੍ਰਭਾਵਿਤ ਇਰਾਨੀ ਨਾਗਰਿਕਾਂ ਦੀ ਮਨੁੱਖੀ ਮਦਦ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਨੂੰ ਲੱਗਾ ਬਹੁਤ ਵੱਡਾ ਝਟਕਾ ! ਮਾਰਿਆ ਗਿਆ ਸਮੁੰਦਰੀ ਫ਼ੌਜ ਦਾ Chief

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News