ਅਮਰੀਕਾ ਨੇ ਫੜ ਲਿਆ ਇਰਾਨ ਦਾ ਜਹਾਜ਼ ! ਜੰਗਬੰਦੀ ਦੀਆਂ ਚਰਚਾਵਾਂ ਵਿਚਾਲੇ ਦਿੱਤਾ ਕਾਰਵਾਈ ਨੂੰ ਅੰਜਾਮ

Tuesday, Apr 21, 2026 - 09:53 AM (IST)

ਅਮਰੀਕਾ ਨੇ ਫੜ ਲਿਆ ਇਰਾਨ ਦਾ ਜਹਾਜ਼ ! ਜੰਗਬੰਦੀ ਦੀਆਂ ਚਰਚਾਵਾਂ ਵਿਚਾਲੇ ਦਿੱਤਾ ਕਾਰਵਾਈ ਨੂੰ ਅੰਜਾਮ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਚੱਲ ਰਿਹਾ ਮਸਲਾ ਸੁਲਝਣ ਦੀ ਬਜਾਏ ਲਗਾਤਾਰ ਉਲਝਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਜਿੱਥੇ ਜੰਗਬੰਦੀ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਉੱਥੇ ਹੀ ਅਮਰੀਕੀ ਸਮੁੰਦਰੀ ਫੌਜ ਨੇ ਇਕ ਵੱਡੀ ਕਾਰਵਾਈ ਕਰਦਿਆਂ ਅਰਬ ਸਾਗਰ ਵਿਚ ਇਰਾਨੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ।

ਅਮਰੀਕੀ ਸਮੁੰਦਰੀ ਫੌਜ ਦੇ ਆਪ੍ਰੇਸ਼ਨ ਦੀ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿਚ ਅਮਰੀਕੀ ਮਰੀਨ ਹੈਲੀਕਾਪਟਰਾਂ ਰਾਹੀਂ ਹੇਠਾਂ ਉਤਰ ਕੇ ਇਰਾਨ ਦਾ ਝੰਡਾ ਲੱਗੇ ਭਾਰ ਢੋਣ ਵਾਲੇ ਜਹਾਜ਼ ’ਤੇ ਕਬਜ਼ਾ ਕਰਦੇ ਦਿਖਾਈ ਦੇ ਰਹੇ ਹਨ। ਅਮਰੀਕੀ ਸੈਂਟਰਲ ਕਮਾਂਡ ਨੇ ਇਕ ਬਿਆਨ ਜਾਰੀ ਕਰਦਿਆਂ 19 ਅਪ੍ਰੈਲ ਦੇ ਇਸ ਆਪ੍ਰੇਸ਼ਨ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਇਰਾਨ ਨੇ ਅਮਰੀਕਾ ਦੇ ਇਸ ਕਦਮ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਦੱਸਿਆ ਹੈ।

U.S. forces patrol the Arabian Sea near M/V Touska, April 20, as the Iranian-flagged vessel's container cargo is searched after U.S. Marines boarded and seized the ship when it attempted to violate the U.S. naval blockade. pic.twitter.com/Czs127lK6p

— U.S. Central Command (@CENTCOM) April 20, 2026

ਉੱਥੇ ਹੀ ਪਾਕਿਸਤਾਨ ਦੇ ਇਸਲਾਮਾਬਾਦ ਵਿਚ ਗੱਲਬਾਤ ਦੀਆਂ ਤਿਆਰੀਆਂ ਦਰਮਿਆਨ ਜਵਾਬੀ ਕਾਰਵਾਈ ਕਰਦੇ ਹੋਏ ਇਰਾਨ ਨੇ ਓਮਾਨ ਦੀ ਖਾੜੀ ਵਿਚ ਅਮਰੀਕੀ ਜੰਗੀ ਬੇੜਿਆਂ ’ਤੇ ਡਰੋਨ ਹਮਲੇ ਕੀਤੇ। ਹਾਲਾਂਕਿ, ਇਰਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। 

ਇਰਾਨ ਦੀ ਸਭ ਤੋਂ ਵੱਡੀ ਫੌਜੀ ਕਮਾਂਡ ਇਕਾਈ ‘ਖਾਤਮ ਅਲ-ਅਨਬੀਆ ਸੈਂਟਰਲ ਹੈੱਡਕੁਆਰਟਰਜ਼’ ਨੇ ਜਵਾਬੀ ਕਾਰਵਾਈ ਦੀ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਅਤੇ ਅਮਰੀਕੀ ਸਮੁੰਦਰੀ ਫੌਜ ਦੀ ਕਾਰਵਾਈ ਨੂੰ ਜੰਗਬੰਦੀ ਦੀ ਉਲੰਘਣਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਉਹ ਅਮਰੀਕੀ ਸਮੁੰਦਰੀ ਫੌਜ ਦੀ ਇਸ ਹਥਿਆਰਬੰਦ ਲੁੱਟ ਦਾ ਜਵਾਬ ਦੇਵੇਗੀ।

ਇਹ ਵੀ ਪੜ੍ਹੋ- 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News