ਕਦੋਂ ਹੋਵੇਗੀ ਅਮਰੀਕਾ-ਇਰਾਨ ਵਿਚਾਲੇ ਗੱਲਬਾਤ ! ਉਡੀਕ ''ਚ ਇਸਲਾਮਾਬਾਦ ''ਚ ਆਵਾਜਾਈ ਠੱਪ
Saturday, Apr 25, 2026 - 09:50 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸ਼ੁੱਕਰਵਾਰ ਨੂੰ ਵੀ ਆਵਾਜਾਈ ਠੱਪ ਰਹੀ ਕਿਉਂਕਿ ਅਧਿਕਾਰੀ ਸ਼ਾਂਤੀ ਵਾਰਤਾ ਲਈ ਅਮਰੀਕਾ ਅਤੇ ਈਰਾਨ ਦੇ ਚੋਟੀ ਦੇ ਨੇਤਾਵਾਂ ਦੇ ਸੰਭਾਵੀ ਦੌਰੇ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਮੁੱਖ ਮੁੱਦਿਆਂ ’ਤੇ ਮਤਭੇਦਾਂ ਕਾਰਨ ਗੱਲਬਾਤ ਰੁਕੀ ਹੋਈ ਹੈ।
ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਪ੍ਰਸ਼ਾਸਨ ਨੇ ਐਤਵਾਰ ਨੂੰ ਵੀ.ਵੀ.ਆਈ.ਪੀਜ਼ ਵਿਅਕਤੀਆਂ ਦੀ ਆਮਦ ਵਾਲੇ ਖੇਤਰਾਂ ਵਿਚ ਸਾਰੀਆਂ ਪ੍ਰਮੁੱਖ ਸੜਕਾਂ ਅਤੇ ਬਾਜ਼ਾਰਾਂ ਨੂੰ ਬੰਦ ਕਰ ਦਿੱਤਾ ਸੀ, ਕਿਉਂਕਿ ਸੰਕੇਤ ਮਿਲ ਰਹੇ ਸਨ ਕਿ ਗੱਲਬਾਤ ਕਿਸੇ ਵੀ ਦਿਨ ਸ਼ੁਰੂ ਹੋ ਸਕਦੀ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 10,000 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ, ਹਫ਼ਤਾ ਖ਼ਤਮ ਹੋਣ ਦੇ ਬਾਵਜੂਦ ਨੇਤਾਵਾਂ ਦੇ ਆਉਣ ਦਾ ਕੋਈ ਪ੍ਰੋਗਰਾਮ ਐਲਾਨਿਆ ਨਹੀਂ ਗਿਆ ਹੈ।
ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ
ਬੇਭਰੋਸਗੀ ਕਾਰਨ, ਜ਼ਿਲਾ ਪ੍ਰਸ਼ਾਸਨ ਨੇ ਅਜੇ ਤੱਕ ਨੂਰ ਖਾਨ ਏਅਰਬੇਸ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਫਿਰ ਤੋਂ ਖੋਲ੍ਹਣ ਅਤੇ ਮੈਟਰੋ ਬੱਸ, ਇਲੈਕਟ੍ਰਿਕ ਬੱਸ ਸੇਵਾਵਾਂ ਅਤੇ ਮਾਲ ਦੀ ਢੋਆ-ਢੁਆਈ ਨੂੰ ਫਿਰ ਤੋਂ ਸ਼ੁਰੂ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਪੁਰਾਣੇ ਹਵਾਈ ਅੱਡੇ ਦੇ ਆਲੇ-ਦੁਆਲੇ ਦੀਆਂ ਸੜਕਾਂ, ਸੰਪਰਕ ਮਾਰਗ, ਬਾਜ਼ਾਰ ਅਤੇ ਬੈਂਕ ਪਿਛਲੇ 5 ਦਿਨਾਂ ਤੋਂ ਲਗਾਤਾਰ ਬੰਦ ਹਨ, ਜਿਸ ਕਾਰਨ ਸ਼ਾਹ ਫੈਸਲ ਕਾਲੋਨੀ, ਖਾਲਿਦ ਕਾਲੋਨੀ, ਗੁਲਜ਼ਾਰ-ਏ-ਕਾਇਦ, ਫਜ਼ਲ ਟਾਊਨ ਅਤੇ ਹੋਰ ਖੇਤਰਾਂ ਦੇ ਨਿਵਾਸੀ ਆਪਣੇ ਘਰਾਂ ਵਿਚ ਹੀ ਡੱਕੇ ਹੋਏ ਹਨ।
ਇਸ ਤੋਂ ਇਲਾਵਾ ਰਾਵਲਪਿੰਡੀ ਅਤੇ ਇਸਲਾਮਾਬਾਦ ਵਿਚਕਾਰ ਮੈਟਰੋ ਬੱਸ ਸੇਵਾ ਅਤੇ ਸੱਤ ਮਾਰਗਾਂ ’ਤੇ ਚੱਲਣ ਵਾਲੀਆਂ ਇਲੈਕਟ੍ਰਿਕ ਬੱਸਾਂ ਮੁਅੱਤਲ ਹਨ, ਜਦਕਿ ਮਾਲ ਦੀ ਢੋਆ-ਢੁਆਈ 19 ਅਪ੍ਰੈਲ ਤੋਂ ਰੁਕੀ ਹੋਈ ਹੈ, ਜਿਸ ਨਾਲ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
