''ਮੋਦੀ ਵਾਂਗ ਕੰਮ ਕਰਨਾ ਚਾਹੁੰਦੇ ਹਨ ਡੋਨਾਲਡ ਟਰੰਪ''

04/20/2019 11:13:31 PM

ਨਵੀਂ ਦਿੱਲੀ/ਵਾਸ਼ਿੰਗਟਨ - ਭਾਰਤ 'ਚ ਚੋਣਾਂ ਦਾ ਮੌਸਮ ਹੈ ਤਾਂ ਨੇਤਾ ਇਕ ਤੋਂ ਵੱਧ ਕੇ ਇਕ ਬਿਆਨਬਾਜ਼ੀ ਅਤੇ ਦਾਅਵੇ ਕਰ ਰਹੇ ਹਨ। ਇਸੇ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦਾਅਵਾ ਕੀਤਾ ਹੈ ਕਿ ਡੋਨਾਲਡ ਟਰੰਪ ਨੇ ਇਕ ਵਾਰ ਕਿਹਾ ਸੀ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਬਣ ਜਾਂਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰ੍ਹਾਂ ਕੰਮ ਕਰਨਗੇ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਇਟਾਵਾ 'ਚ ਆਖਿਆ ਕਿ ਅੱਜ ਜਦੋਂ ਵੀ ਦੁਨੀਆ ਦਾ ਕਿਸੇ ਹਿੱਸੇ 'ਚ ਚੋਣਾਂ ਹੁੰਦੀਆਂ ਤਾਂ ਮੁੱਦੇ ਭਾਰਤ ਅਤੇ ਪੀ. ਐੱਮ. ਮੋਦੀ ਹੁੰਦੇ ਹਨ। 2016 'ਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਮੈਂ ਰਾਸ਼ਟਰਪਤੀ ਬਣ ਜਾਂਦਾ ਹਾਂ ਤਾਂ ਮੈਂ ਉਸ ਤਰ੍ਹਾਂ ਕੰਮ ਕਰਾਂਗਾ ਜਿਵੇਂ ਭਾਰਤ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਕੰਮ ਕਰ ਰਹੇ ਹਨ। ਯੋਗੀ ਦੇ ਇਸ ਦਾਅਵੇ 'ਤੇ ਕਈ ਲੋਕਾਂ ਨੇ ਸਵਾਲ ਕੀਤਾ ਕਿ ਕੀ ਅਸਲ 'ਚ ਟਰੰਪ ਨੇ ਕਦੇ ਪ੍ਰਧਾਨ ਮੰਤਰੀ ਮੋਦੀ ਦੀ ਤਰ੍ਹਾਂ ਕੰਮ ਕਰਨ ਦੀ ਇੱਛਾ ਜਤਾਈ ਸੀ ਤਾਂ ਇਸ ਦੀ ਜਵਾਬ , ਹਾਂ ਵੀ ਹੈ ਅਤੇ ਨਾਹ ਵੀ।
ਟਰੰਪ ਨੇ 2016 'ਚ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਨਰਿੰਦਰ ਮੰਦੀ ਦੀ ਉਦਾਹਰਨ ਦਿੱਤੀ ਸੀ। ਇਥੋਂ ਤੱਕ ਕਿ ਉਨ੍ਹਾਂ ਨੇ, 'ਅਬਕੀ ਬਾਰ ਮੋਦੀ ਸਰਕਾਰ' ਵਾਲੀ ਲਾਈਨ 'ਤੇ 'ਅਬਕੀ ਬਾਰ ਟਰੰਪ ਸਰਕਾਰ' ਦਾ ਨਾਅਰਾ ਵੀ ਟਵੀਟ ਕੀਤਾ ਸੀ ਪਰ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਉਹ ਮੋਦੀ ਦੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਨ। 2016 'ਚ ਹਫਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੂੰ ਲੁਭਾਉਣ ਲਈ ਟਰੰਪ ਨੇ ਭਾਜਪਾ ਦੇ 2014 ਦੇ ਨਾਅਰੇ, 'ਅਬਕੀ ਬਾਰ ਮੋਦੀ ਸਰਕਾਰ' ਦਾ ਇਸਤੇਮਾਲ ਕੀਤਾ ਸੀ।
ਪਿਛਲੇ ਸਾਲ 'ਚ ਰਾਸ਼ਟਰਪਤੀ ਟਰੰਪ ਨੇ ਦੀਵਾਲੀ ਮਿਲਨ ਸਮਾਰੋਹ 'ਚ ਹਿੱਸਾ ਲਿਆ ਸੀ। ਵ੍ਹਾਈਟ ਹਾਊਸ 'ਚ ਆਯੋਜਿਤ ਇਸ ਪ੍ਰੋਗਰਾਮ 'ਚ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਰੀਫ ਕੀਤੀ ਅਤੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ ਲਈ ਤਿਆਰ ਹਾਂ ਜੋ ਅਰਥਵਿਵਸਥਾ ਅਤੇ ਨੌਕਰਸ਼ਾਹੀ 'ਚ ਸੁਧਾਰ ਦੀਆਂ ਕੋਸ਼ਿਸ਼ਾਂ 'ਚ ਲੱਗੀਆਂ ਹਨ। ਗ੍ਰੇਟ ਮੈਨ, ਮੈਂ ਉਨ੍ਹਾਂ ਦੀ ਤਰੀਫ ਕਰਦਾ ਹਾਂ।' ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਟਰੰਪ ਨੇ ਐਡੀਸਨ ਦੀ ਰੈਲੀ 'ਚ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ ਲਈ ਤਿਆਰ ਹਾਂ, ਜੋਂ ਅਰਥਵਿਵਸਥਾ ਅਤੇ ਨੌਕਰਸ਼ਾਹੀ 'ਚ ਸੁਧਾਰ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਗ੍ਰੇਟ ਮੈਨ, ਇਸ ਗੱਲ ਲਈ ਮੈਂ ਉਨ੍ਹਾਂ ਦੀ ਤਰੀਫ ਕਰਦਾ ਹਾਂ ਅਤੇ ਮੈਂ ਸੰਯੁਕਤ ਰਾਜ ਅਮਰੀਕਾ 'ਚ ਨੌਕਰਸ਼ਾਹੀ 'ਚ ਕੁਝ ਗੰਭੀਰ ਪਰਿਵਰਤਨ ਕਰਨ ਲੀ ਤਿਆਰ ਹਾਂ। ਵਿਸ਼ਵਾਸ ਕਰੋ ਸਾਨੂੰ ਇਸ ਦੀ ਲੋੜ ਹੈ।


Khushdeep Jassi

Content Editor

Related News