US ਚੋਣ ''ਚ ਡੋਨਾਲਡ ਟਰੰਪ ਦੀ ਜਿੱਤ ਲਈ ਪ੍ਰਯਾਗਰਾਜ ''ਚ ਪੂਜਾ, ਵੱਡੇ ਹਨੂੰਮਾਨ ਮੰਦਰ ''ਚ ਕੀਤਾ ਗਿਆ ਹਵਨ

11/04/2020 3:45:48 PM

ਪ੍ਰਯਾਗਰਾਜ- ਅਮਰੀਕਾ 'ਚ ਰਾਸ਼ਟਰਪਤੀ ਚੋਣ ਦੇ ਨਤੀਜੇ ਕੁਝ ਹੀ ਸਮੇਂ ਬਾਅਦ ਆਉਣ ਵਾਲੇ ਹਨ। ਅਜਿਹੇ 'ਚ ਟਰੰਪ ਦੇ ਸਮਰਥਕ ਪ੍ਰਾਰਥਨਾਵਾਂ ਅਤੇ ਦੁਆਵਾਂ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ ਯੂ.ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਗੱਲ ਦਾ ਯਕੀਨ ਹੈ ਕਿ ਉਹ ਹੀ ਜਿੱਤਣ ਜਾ ਰਹੇ ਹਨ। ਉੱਥੇ ਹੀ ਟਰੰਪ 'ਚ ਵੱਡੇ ਹਨੂੰਮਾਨ ਮੰਦਰ ਦੇ ਛੋਟੇ ਮਹੰਤ ਸਵਾਮੀ ਆਨੰਦ ਗਿਰੀ ਨੇ ਇਸ ਦਾ ਆਯੋਜਨ ਕੀਤਾ। ਉਨ੍ਹਾਂ ਨੇ ਡੋਨਾਲਡ ਟਰੰਪ ਦੀ ਜਿੱਤ ਲਈ ਭਗਵਾਨ ਹਨੂੰਮਾਨ ਤੋਂ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਦੋਸਤੀ ਟਰੰਪ ਦੇ ਕਾਰਜਕਾਲ 'ਚ ਪਹਿਲੇ ਦੇ ਮੁਕਾਬਲੇ ਹੋਰ ਡੂੰਘੀ ਹੋਈ ਹੈ ਅਤੇ ਉਮੀਦ ਹੈ ਕਿ ਟਰੰਪ ਇਸ ਵਾਰ ਵੀ ਜਿੱਤ ਕੇ ਭਾਰਤ ਨਾਲ ਦੋਸਤੀ ਨੂੰ ਮਜ਼ਬੂਤ ਕਰਨ।

PunjabKesari

ਇਹ ਵੀ ਪੜ੍ਹੋ : ਮਾਂ-ਪਿਓ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਸਮੁੰਦਰੀ ਤੱਟ 'ਤੇ ਸੁੱਟੀ ਧੀ, ਹੋਸ਼ ਆਉਣ 'ਤੇ ਖੁੱਲ੍ਹੇ ਕਈ ਰਾਜ਼

ਉਨ੍ਹਾਂ ਨੇ ਇਹ ਵੀ ਕਿਹਾ ਕਿ ਡੋਨਾਲਡ ਟਰੰਪ ਦੇ ਇਕ ਵਾਰ ਫਿਰ ਚੋਣ ਜਿੱਤਣ ਨਾਲ ਦੋਹਾਂ ਦੇਸ਼ਾਂ ਦੇ ਸੰਬੰਧ ਹੋਰ ਬਿਹਤਰ ਹੋਣਗੇ। ਇੰਨਾ ਹੀ ਨਹੀਂ, ਟਰੰਪ ਦੇ ਜਿੱਤਣ ਨਾਲ ਦੁਨੀਆ 'ਚ ਮਨੁੱਖਤਾ ਦੀ ਜਿੱਤ ਹੋਵੇਗੀ। ਮਹੰਤ ਨੇ ਕਿਹਾ ਕਿ ਟਰੰਪ ਦੀ ਜਿੱਤ 'ਤੇ ਅੱਤਵਾਦ ਅਤੇ ਕੱਟੜਪੰਥੀ ਵਿਰੁੱਧ ਮੁਹਿੰਮ ਅੱਗੇ ਵੱਧ ਸਕੇਗੀ ਅਤੇ ਭਾਰਤ ਨੂੰ ਵੀ ਇਸ ਜਿੱਤ ਦਾ ਫਾਇਦਾ ਮਿਲੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਬਰਾਕ ਓਬਾਮਾ ਦੂਜੀ ਵਾਰ ਰਾਸ਼ਟਰਪਤੀ ਬਣਨ ਲਈ ਉਮੀਦਵਾਰ ਸਨ, ਉਦੋਂ ਵੀ ਉਨ੍ਹਾਂ ਲਈ ਇਸ ਵੱਡੇ ਹਨੂੰਮਾਨ ਮੰਦਰ 'ਚ ਹਵਨ ਦਾ ਆਯੋਜਨ ਕੀਤਾ ਸੀ। ਉਦੋਂ ਬਰਾਕ ਓਬਾਮਾ ਨੂੰ ਚੋਣ 'ਚ ਬਿਹਤਰੀਨ ਜਿੱਤ ਹਾਸਲ ਹੋਈ ਸੀ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ


DIsha

Content Editor

Related News