'ਭਾਰਤ 'ਚ ਅੱਜ ਰਾਸ਼ਟਰਪਤੀ ਚੋਣਾਂ...' ;  ਟਵੀਟ ਕਾਰਨ ਟਰੰਪ ਹੋ ਰਹੇ ਟਰੋਲ

Monday, Oct 05, 2026 - 11:38 AM (IST)

'ਭਾਰਤ 'ਚ ਅੱਜ ਰਾਸ਼ਟਰਪਤੀ ਚੋਣਾਂ...' ;  ਟਵੀਟ ਕਾਰਨ ਟਰੰਪ ਹੋ ਰਹੇ ਟਰੋਲ

ਵਾਸ਼ਿੰਗਟਨ (ਆਈਏਐਨਐਸ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਬਾਰੇ ਟਿੱਪਣੀ ਕਰਦੇ ਹੋਏ ਗਲਤੀ ਨਾਲ ਬ੍ਰਾਜ਼ੀਲ ਦੀ ਜਗ੍ਹਾ 'ਭਾਰਤ' ਦਾ ਨਾਮ ਲਿੱਖ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ "ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ" ਵਿੱਚ 12.5 ਕਰੋੜ ਲੋਕਾਂ ਨੇ ਵੋਟ ਪਾਈ ਹੈ। ਜਦਕਿ ਅੱਜ ਬ੍ਰਾਜ਼ੀਲ 'ਚ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ।

PunjabKesari

ਟਰੰਪ ਨੇ ਇਹ ਟਿੱਪਣੀ ਬ੍ਰਾਜ਼ੀਲ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਤੋਂ ਤੁਰੰਤ ਬਾਅਦ ਆਪਣੀ 'ਟਰੂਥ ਸੋਸ਼ਲ' ਪੋਸਟ ਵਿੱਚ ਕੀਤੀ। ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਵਿੱਚ 12.5 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਅਤੇ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਨਤੀਜੇ ਆ ਗਏ। ਇਸ ਦੇ ਨਾਲ ਹੀ ਉਨ੍ਹਾਂ ਅਮਰੀਕੀ ਸ਼ਹਿਰਾਂ ਡੈਟ੍ਰੋਇਟ, ਫਿਲਾਡੇਲਫੀਆ ਅਤੇ ਕੈਲੀਫੋਰਨੀਆ ਦੀ ਚੋਣ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਅਮਰੀਕਾ ਦੀ ਚੋਣ ਪ੍ਰਕਿਰਿਆ ਨੂੰ ਭ੍ਰਿਸ਼ਟ ਕਰਾਰ ਦਿੱਤਾ। ਟਰੰਪ ਦੀ ਇਸ ਪੋਸਟ ਨੂੰ ਵ੍ਹਾਈਟ ਹਾਊਸ ਰੈਪਿਡ ਰਿਸਪਾਂਸ ਅਕਾਊਂਟ ਦੁਆਰਾ ਵੀ ਰੀਪੋਸਟ ਕੀਤਾ ਗਿਆ। ਹਾਲਾਂਕਿ ਭਾਰਤ ਵਿੱਚ ਜਨਤਾ ਦੁਆਰਾ ਰਾਸ਼ਟਰਪਤੀ ਦੀ ਸਿੱਧੀ ਚੋਣ ਨਹੀਂ ਹੁੰਦੀ, ਜਿਸ ਕਾਰਨ ਸੋਸ਼ਲ ਮੀਡੀਆ ਯੂਜ਼ਰਜ਼ ਨੇ ਕੁਮੈਂਟ ਸੈਕਸ਼ਨ ਵਿਚ ਟਰੰਪ ਦੀ ਗ਼ਲਤੀ ਸੁਧਾਰੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- 9/11 ਜਿਹੇ ਹਮਲੇ ਦੀ ਕੋਸ਼ਿਸ਼ 'ਚ ਸੀ ਫਲਾਈਦੁਬਈ ਦਾ ਸਹਿ-ਪਾਇਲਟ ! ਬਣਾਈ ਸੀ ਖ਼ਤਰਨਾਕ ਯੋਜਨਾ 

ਟਰੰਪ ਦੀ ਇਹ ਪੋਸਟ ਬ੍ਰਾਜ਼ੀਲ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਆਈ, ਜਿਸ ਵਿੱਚ ਸੱਜੇ-ਪੱਖੀ ਉਮੀਦਵਾਰ ਫਲਾਵੀਓ ਬੋਲਸੋਨਾਰੋ ਨੇ ਮੌਜੂਦਾ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ, ਪਰ ਉਹ ਜਿੱਤ ਲਈ ਲੋੜੀਂਦੀਆਂ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਨ ਵਿੱਚ ਨਾਕਾਮ ਰਹੇ। 98.81 ਫੀਸਦੀ ਵੋਟਾਂ ਦੀ ਗਿਣਤੀ ਤੱਕ ਬੋਲਸੋਨਾਰੋ ਨੂੰ 47.24 ਫੀਸਦੀ ਵੋਟਾਂ ਅਤੇ ਲੂਲਾ ਨੂੰ 44.91 ਫੀਸਦੀ ਵੋਟਾਂ ਮਿਲੀਆਂ। ਹੁਣ ਦੋਵਾਂ ਵਿਚਕਾਰ 25 ਅਕਤੂਬਰ ਨੂੰ ਦੂਜੇ ਗੇੜ ਦੀ ਚੋਣ ਹੋਵੇਗੀ। ਫਲਾਵੀਓ ਬੋਲਸੋਨਾਰੋ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਪੁੱਤਰ ਹਨ। ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਫਿਲਹਾਲ ਫੌਜੀ ਤਖਤਾਪਲਟ ਰਾਹੀਂ ਚੋਣ ਨਤੀਜੇ ਬਦਲਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਦੂਜੇ ਪਾਸੇ, ਰਾਸ਼ਟਰਪਤੀ ਲੂਲਾ ਲਈ ਦੂਜੇ ਗੇੜ ਵਿੱਚ ਸੱਜੇ-ਪੱਖੀ ਧੜੇ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਦੀ ਵੱਡੀ ਚੁਣੌਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News