ਟਰੰਪ ਦੇ ਫੋਨ ਤੋਂ ਬਾਅਦ ਮੋਦੀ ਨੇ ਕੀਤਾ ‘ਸਰੰਡਰ’, ਪਾਕਿ ਨਾਲ ਜੰਗਬੰਦੀ ’ਤੇ ਰਾਹੁਲ ਗਾਂਧੀ ਦਾ ਵਾਰ
Wednesday, Jun 04, 2025 - 10:44 AM (IST)
 
            
            ਭੋਪਾਲ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੋਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਰੰਡਰ’ ਕਰ ਦਿੱਤਾ। ਉਨ੍ਹਾਂ ਕਿਹਾ ਕਿ 1971 ਦੇ ਯੁੱਧ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਹੀਂ ਝੁਕੀ ਜਦਕਿ ਅਮਰੀਕਾ ਨੇ ਆਪਣਾ 7ਵਾਂ ਬੇੜਾ ਭੇਜਿਆ ਸੀ। ਉਨ੍ਹਾਂ ਇਥੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਦੀ ਮੌਜੂਦਗੀ ਵਿਚ ਪਾਰਟੀ ਦੀ ਸੰਗਠਨ ਸਿਰਜਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਟਰੰਪ ਦਾ ਇਕ ਫੋਨ ਆਇਆ ਅਤੇ ਨਰਿੰਦਰ ਮੋਦੀ ਜੀ ਨੇ ਤੁਰੰਤ ਆਤਮਸਮਰਪਣ ਕਰ ਦਿੱਤਾ-ਇਤਿਹਾਸ ਗਵਾਹ ਹੈ। ਇਹੀ ਭਾਜਪਾ-ਸੰਘ ਦਾ ਚਰਿੱਤਰ ਹੈ, ਇਹ ਹਮੇਸ਼ਾ ਝੁਕਦੇ ਹਨ। ਗਾਂਧੀ ਨੇ ਕਿਹਾ ਕਿ ਭਾਰਤ ਨੇ 1971 ਵਿਚ ਅਮਰੀਕਾ ਦੀ ਧਮਕੀ ਦੇ ਬਾਵਜੂਦ ਪਾਕਿਸਤਾਨ ਨੂੰ ਤੋੜਿਆ ਸੀ।

ਕਾਂਗਰਸ ਦੇ ਬੱਬਰ ਸ਼ੇਰ ਅਤੇ ਸ਼ੇਰਨੀਆਂ ‘ਸੁਪਰਪਾਵਰਜ਼’ ਨਾਲ ਲੜਦੇ ਹਨ, ਕਦੇ ਝੁਕਦੇ ਨਹੀਂ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਭਾਜਪਾ-ਸੰਘ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਥੋੜ੍ਹਾ ਵੀ ਦਬਾਅ ਪਾਉਂਦੇ ਹੋ ਅਤੇ ਉਨ੍ਹਾਂ ਨੂੰ (ਭਾਜਪਾ-ਸੰਘ) ਨੂੰ ਥੋੜ੍ਹਾ ਜਿਹਾ ਧੱਕਾ ਦਿੰਦੇ ਹੋ ਤਾਂ ਉਹ ਡਰ ਦੇ ਮਾਰੇ ਭੱਜ ਜਾਂਦੇ ਹਨ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਗਾਂਧੀ (ਮਹਾਤਮਾ), ਨਹਿਰੂ (ਜਵਾਹਰਲਾਲ) ਅਤੇ ਪਟੇਲ (ਵੱਲਭ ਭਾਈ) ਨੇ ਕਦੇ ਆਤਮਸਮਰਪਣ ਨਹੀਂ ਕੀਤਾ, ਉਨ੍ਹਾਂ ਮਹਾਸ਼ਕਤੀਆਂ ਖਿਲਾਫ ਲੜਾਈ ਲੜੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰ ਨੇ 386 ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            