...ਜਦੋਂ ਟਰੰਪ ਨੇ ਭਾਸ਼ਣ ਰੋਕ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ

02/24/2020 6:53:38 PM

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਸਥਿਤ ਮੋਟੇਰਾ ਸਟੇਡੀਅਮ 'ਚ ਲੱਖਾਂ ਦੀ ਭੀੜ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੀ.ਐੱਮ. ਮੋਦੀ ਦੀ ਦੋਸਤੀ ਦੀ ਇਕ ਖਾਸ ਤਸਵੀਰ ਦੇਖਣ ਨੂੰ ਮਿਲੀ। ਆਪਣੇ ਭਾਸ਼ਣ ਦੌਰਾਨ ਵਿਚ ਹੀ ਰੁਕ ਕੇ ਜਦੋਂ ਟਰੰਪ ਨੇ ਪੀ.ਐੱਮ. ਮੋਦੀ ਨਾਲ ਹੱਥ ਮਿਲਾਇਆ ਤਾਂ ਲੋਕ ਦੇਖਦੇ ਹੀ ਰਹਿ ਗਏ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਇਸ ਸ਼ਾਨਦਾਰ ਸਵਾਗਤ ਨੂੰ ਹਮੇਸ਼ਾ ਯਾਦ ਰੱਖਾਂਗੇ। ਉਨ੍ਹਾਂ ਨੇ ਕਿਹਾ,''ਭਾਰਤ ਸਾਡੇ ਦਿਲਾਂ 'ਚ ਇਕ ਵਿਸ਼ੇਸ਼ ਸਥਾਨ ਰੱਖੇਗਾ।'' ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ 'ਚਾਹ ਵਾਲੇ' ਦੇ ਰੂਪ 'ਚ ਸ਼ੁਰੂਆਤ ਕੀਤੀ, ਉਨ੍ਹਾਂ ਨੇ ਚਾਹ ਵੇਚਣ ਵਾਲੇ ਦੇ ਰੂਪ 'ਚ ਕੰਮ ਕੀਤਾ। ਹਰ ਕੋਈ ਉਨ੍ਹਾਂ ਨਾਲ ਪਿਆਰ ਕਰਦਾ ਹੈ ਪਰ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਉਹ ਬਹੁਤ ਸਖਤ ਹੈ।

PunjabKesariਭਾਸ਼ਣ ਦੌਰਾਨ ਇਨ੍ਹਾਂ ਗੱਲਾਂ ਦਾ ਵੀ ਕੀਤਾ ਜ਼ਿਕਰ
ਟਰੰਪ ਨੇ ਆਪਣੇ ਭਾਸ਼ਣ ਦੌਰਾਨ ਸਰਦਾਰ ਵਲੱਭ ਭਾਈ ਪਟੇਲ ਦੀ ਸਟੈਚੂ ਆਫ ਯੂਨਿਟੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਕਾਫ਼ੀ ਸਾਰੀਆਂ ਭਿੰਨਤਾਵਾਂ ਹਨ ਪਰ ਫਿਰ ਵੀ ਇੱਥੇ ਦੇ ਲੋਕਾਂ ਦੀ ਏਕਤਾ ਵਿਸ਼ਵ 'ਚ ਇਕ ਮਿਸਾਲ ਹੈ। ਇੰਨਾ ਹੀ ਨਹੀਂ ਟਰੰਪ ਨੇ ਆਪਣੇ ਭਾਸ਼ਣ ਦੌਰਾਨ ਦੀਵਾਲੀ, ਹੋਲੀ, ਭੰਗੜਾ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਬਾਲੀਵੁੱਡ ਫਿਲਮ 'ਸ਼ੋਲੇ' ਅਤੇ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀ.ਐੱਮ. ਮੋਦੀ ਦੀ ਅਗਵਾਈ 'ਚ ਭਾਰਤ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

PunjabKesariਭਾਰਤ ਗਿਆਨ ਦੀ ਧਰਤੀ ਹੈ
ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਦੋਸਤੀ ਅੱਜ ਤੋਂ ਪਹਿਲਾਂ ਇੰਨੀ ਮਜ਼ਬੂਤ ਕਦੇ ਨਹੀਂ ਰਹੀ, ਜਿੰਨੀ ਹੁਣ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਦੇ ਲੋਕਾਂ ਨੂੰ ਪਸੰਦ ਕਰਦੇ ਹਾਂ ਅਤੇ ਇੱਥੇ ਦੇ ਲੋਕਾਂ ਨੂੰ ਪਿਆਰ ਕਰਦੇ ਹਾਂ। ਉਨ੍ਹਾਂ ਨੇ ਕਿਹਾ,''ਭਾਰਤ ਗਿਆਨ ਦੀ ਧਰਤੀ ਹੈ, ਇੱਥੇ ਦੀ ਸੰਸਕ੍ਰਿਤੀ ਕਾਫ਼ੀ ਮਹਾਨ ਹੈ. ਪੀ.ਐੱਮ. ਮੋਦੀ ਇਕ ਟਫ ਨੇਗੋਸ਼ੀਏਟਰ (ਕਠੋਰ ਗੱਲਬਾਤ ਕਰਨ ਵਾਲਾ) ਹਨ, ਫਿਰ ਵੀ ਉਨ੍ਹਾਂ ਨਾਲ ਗੱਲਬਾਤ ਕਰ ਕੇ ਅਸੀਂ ਇਕ ਟਰੇਡ ਡੀਲ ਵੱਲ ਅੱਗੇ ਵਧ ਰਹੇ ਹਾਂ।''

ਮਹਾਤਮਾ ਗਾਂਧੀ ਦਾ ਬਹੁਤ ਸਨਮਾਨ ਕਰਦੇ ਹਾਂ- ਟਰੰਪ
ਟਰੰਪ ਨੇ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਦਾ ਬਹੁਤ ਸਨਮਾਨ ਕਰਦੇ ਹਾਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਗਲਵਾਰ ਨੂੰ ਉਹ ਦਿੱਲੀ 'ਚ ਰਾਜਘਾਟ ਜਾ ਕੇ ਮਹਾਨ ਵਿਅਕਤੀਤੱਵ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਦਿੱਲੀ 'ਚ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤੇ ਨੂੰ ਹੋਰ ਮਜ਼ਬੂ ਕਰਨ ਲਈ ਚਰਚਾ ਕਰਨਗੇ। ਟਰੰਪ ਨੇ ਗੌਡ ਬਲੈਸ ਇੰਡੀਆ, ਗੌਡ ਬਲੈਸ ਅਮਰੀਕਾ ਅਤੇ ਵੀ ਲਵ ਯੂ ਇੰਡੀਆ ਬੋਲ ਕੇ ਆਪਣੇ ਭਾਸ਼ਣ ਨੂੰ ਖਤਮ ਕੀਤਾ।


DIsha

Content Editor

Related News