ਟਰੰਪ ਦੀ ਮਹਿਮਾਨ ਨਵਾਜ਼ੀ ''ਚ ਰਹਿ ਨਾ ਜਾਵੇ ਕੋਈ ਕਮੀ, ਜੈਪੁਰ ਤੋਂ ਆਉਣਗੇ ਖਾਸ ਭਾਂਡੇ

02/22/2020 3:59:35 PM

ਜੈਪੁਰ (ਵਾਰਤਾ)— ਅਮਰੀਕੀ ਰਾਸ਼ਟਰਪਤੀ ਡੋਨਾਲਟ ਟਰੰਪ 24 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਟਰੰਪ ਦੇ ਭਾਰਤ ਦੌਰੇ ਦੌਰਾ ਮਹਿਮਾਨ ਨਵਾਜ਼ੀ 'ਚ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਉਨ੍ਹਾਂ ਦੇ ਖਾਣ-ਪੀਣ ਦੇ ਖਾਸ ਭਾਂਡੇ ਜੈਪੁਰ 'ਚ ਤਿਆਰ ਕੀਤੇ ਗਏ ਹਨ, ਜਿੱਥੋਂ ਇਹ ਭਾਂਡੇ ਆਉਣਗੇ। ਭਾਰਤ ਦੌਰੇ ਦੌਰਾਨ ਟਰੰਪ ਦੀ ਪਤਨੀ ਮੇਲਾਨੀਆ ਟਰੰਪ, ਬੇਟੀ ਅਤੇ ਜਵਾਈ ਵੀ ਆਉਣਗੇ। ਇਸ ਦੌਰਾਨ ਉਹ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ਵਿਚ ਠਹਿਰਣਗੇ, ਜਿੱਥੇ ਉਹ ਰਾਜਸਥਾਨ ਸੱਭਿਆਚਾਰ ਤੋਂ ਰੂ-ਬ-ਰੂ ਹੋ ਸਕਣਗੇ। 

PunjabKesari

ਧਾਤੂ ਨਿਰਮਾਤਾ ਅਤੇ ਡਿਜ਼ਾਈਨਰ ਅਰੁਣ ਪਾਬੂਵਾਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਅਤੇ ਹੋਰ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਟੇਬਲਵੇਅਰ ਅਤੇ ਕਟਲਰੀ ਤਿਆਰ ਕੀਤੀ ਹੈ। ਆਈ. ਟੀ. ਸੀ. ਕੰਪਨੀ ਨੇ ਪਾਬੂਵਾਲ ਨੂੰ ਭਾਂਡੇ ਤਿਆਰ ਕਰਨ ਲਈ 3 ਹਫਤਿਆਂ ਦਾ ਸਮਾਂ ਦਿੱਤਾ ਸੀ। ਪਾਬੂਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਭਾਂਡੇ ਬਿਨਾਂ ਲੌਹ ਧਾਤੂ ਦੀ ਵਰਤੋਂ ਕਰ ਕੇ ਗ੍ਰਾਫਿਕ ਰੂਪ 'ਚ ਡਿਜ਼ਾਈਨ ਕੀਤੇ ਗਏ ਹਨ।

PunjabKesari

ਇਨ੍ਹਾਂ 'ਤੇ ਸ਼ੁੱਧ ਸੋਨੇ ਅਤੇ ਚਾਂਦੀ ਦੀ ਮੋਟੀ ਪਰਤ ਦਾ ਲੇਪ ਕੀਤਾ ਗਿਆ ਹੈ। ਕੌਮਾਂਤਰੀ ਪੱਧਰ ਦੀਆਂ ਟਰਾਫੀਆਂ ਡਿਜ਼ਾਈਨ ਕਰਨ ਲਈ ਪ੍ਰਸਿੱਧ ਪਾਬੂਵਾਲ ਨੂੰ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਲਈ ਵੀ ਵਿਸ਼ੇਸ਼ ਟੇਬਲਵੇਅਰ ਬਣਾਉਣ ਦਾ ਮੌਕਾ ਮਿਲ ਚੁੱਕਾ ਹੈ।


Tanu

Content Editor

Related News