ਭੱਤੇ ਨਾ ਕੱਟੋ, ਸੈਂਟਰਲ ਵਿਸਟਾ ਵਰਗੇ ਗੈਰ ਜ਼ਰੂਰੀ ਖਰਚੇ ਕਰੋ ਬੰਦ : ਪ੍ਰਿਯੰਕਾ
Saturday, Apr 25, 2020 - 07:52 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ ਵਾਧਾ ਨਾ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਲੈ ਕੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਬਜਾਏ ਸੈਂਟਰਲ ਵਿਸਟਾ ਪ੍ਰਾਜੈਕਟ ਵਰਗੇ ਗੈਰ ਜ਼ਰੂਰੀ ਖਰਚੇ ਬੰਦ ਕਰਨੇ ਚਾਹੀਦੇ ਹਨ।
ਉਨ੍ਹਾਂ ਨੇ ਟਵੀਟ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਕਿਸ ਤਰਕ ਨਾਲ ਕੱਟਿਆ ਜਾ ਰਿਹਾ ਹੈ ਜਦੋਂ ਕਿ ਇਸ ਦੌਰ ਵਿਚ ਉਨ੍ਹਾਂ 'ਤੇ ਕੰਮ ਦਾ ਦਬਾਅ ਕਈ ਗੁਣਾ ਹੋ ਗਿਆ ਹੈ। ਪ੍ਰਿਯੰਕਾ ਨੇ ਸਵਾਲ ਕੀਤਾ ਕਿ ਦਿਨ-ਰਾਤ ਸੇਵਾ ਕਰ ਰਹੇ ਸਿਹਤ ਮੁਲਾਜ਼ਮਾਂ ਅਤੇ ਪੁਲਸ ਮੁਲਾਜ਼ਮਾਂ ਦਾ ਵੀ ਮਹਿੰਗਾਈ ਭੱਤਾ ਕੱਟਣ ਦਾ ਕੀ ਤੁੱਕ ਹੈ? ਪੈਨਸ਼ਨ 'ਤੇ ਨਿਰਭਰ ਲੋਕਾਂ ਨੂੰ ਇਹ ਸੱਟ ਕਿਉਂ ਮਾਰੀ ਜਾ ਰਹੀ ਹੈ?