ਪਿੰਡ ਵਾਲਿਓਂ..., ਇਹ ਜੋ ਮੋਨੂੰ ਹੈ ਨਾ! 150 ਫੁੱਟ ਉੱਚੇ ਮੋਬਾਈਲ ਟਾਵਰ ''ਤੇ ਚੜ੍ਹ ਗਈ ਕੁੜੀ

Monday, Apr 06, 2026 - 05:42 PM (IST)

ਪਿੰਡ ਵਾਲਿਓਂ..., ਇਹ ਜੋ ਮੋਨੂੰ ਹੈ ਨਾ! 150 ਫੁੱਟ ਉੱਚੇ ਮੋਬਾਈਲ ਟਾਵਰ ''ਤੇ ਚੜ੍ਹ ਗਈ ਕੁੜੀ

ਭਰਤਪੁਰ- ਰਾਜਸਥਾਨ 'ਚ ਭਰਤਪੁਰ ਜ਼ਿਲ੍ਹੇ 'ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇਕ ਕੁੜੀ ਫਿਲਮੀ ਅੰਦਾਜ 'ਚ ਆਪਣੀ ਜ਼ਿੱਦ ਪੂਰੀ ਕਰਵਾਉਣ ਲਈ ਪਿੰਡ ਦੇ ਉੱਚੇ ਮੋਬਾਈਲ ਟਾਵਰ 'ਤੇ ਜਾ ਬੈਠੀ। ਇਹ ਮਾਮਲਾ ਬਯਾਨਾ ਖੇਤਰ 'ਚ ਸਾਹਮਣੇ ਆਇਆ, ਜਿੱਥੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਕੁੜੀ 150 ਫੁੱਟ ਉੱਚੇ ਮੋਬਾਈਲ ਟਾਵਰ 'ਤੇ ਚੜ੍ਹ ਗਈ। ਸੂਤਰਾਂ ਨੇ ਦੱਸਿਆ ਕਿ ਬਰਖੇੜਾ ਪਿੰਡ 'ਚ ਕੁੜੀ ਦਾ ਪਿੰਡ ਦੇ ਹੀ ਮੋਨੂੰ ਚੌਧਰੀ ਨਾਮੀ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਦੋਵਾਂ ਦੀ ਜਾਤੀ ਵੱਖ ਹੋਣ ਕਾਰਨ ਪ੍ਰੇਮੀ ਦੇ ਪਰਿਵਾਰ ਵਾਲੇ ਦੋਵਾਂ ਦੇ ਵਿਆਹ ਨੂੰ ਮਨਜ਼ੂਰੀ ਨਹੀਂ ਦੇ ਰਹੇ ਹਨ, ਜਦੋਂ ਕਿ ਕੁੜੀ ਅੰਤਰਜਾਤੀ ਵਿਆਹ 'ਤੇ ਅੜੀ ਹੈ। 

ਕੁੜੀ ਦਾ ਕਹਿਣਾ ਸੀ ਕਿ ਉਹ ਸਿਰਫ਼ ਆਪਣੇ ਪ੍ਰੇਮੀ ਨਾਲ ਹੀ ਜੀਵਨ ਬਿਤਾਉਣਾ ਚਾਹੁੰਦੀ ਹੈ। ਜਦੋਂ ਘਰ ਵਾਲਿਆਂ ਨੇ ਉਸ ਦੀ ਗੱਲ ਨਹੀਂ ਮੰਨੀ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ 'ਚ ਕੁੜੀ ਨੇ 'ਸ਼ੋਲੇ' ਫਿਲਮ ਦੇ ਵੀਰੂ ਦੀ ਤਰ੍ਹਾਂ ਮੋਬਾਈਲ ਟਾਵਰ ਦਾ ਰਸਤਾ ਚੁਣਿਆ। ਸੋਮਵਾਰ ਸਵੇਰੇ ਕੁੜੀ ਕਰੀਬ 150 ਫੁੱਟ ਉੱਚੇ ਮੋਬਾਈਲ ਦੇ ਟਾਵਰ 'ਤੇ ਚੜ੍ਹ ਗਈ ਅਤੇ ਨੌਜਵਾਨ ਨਾਲ ਵਿਆਹ ਕਰਨ ਦੀ ਜ਼ਿੱਦ 'ਤੇ ਅੜ ਗਈ। ਜਿਵੇਂ ਹੀ ਪਿੰਡ ਵਾਲਿਆਂ ਨੇ ਕੁੜੀ ਨੂੰ ਟਾਵਰ ਦੇ ਉੱਪਰੀ ਹਿੱਸੇ 'ਤੇ ਦੇਖਿਆ ਤਾਂ ਚੀਕ-ਪੁਕਾਰ ਪੈ ਗਈ। ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਪ੍ਰੇਮੀ ਨੌਜਵਾਨ ਨੂੰ ਵੀ ਮੌਕੇ 'ਤੇ ਬੁਲਾ ਕੇ ਕੁੜੀ ਨੂੰ ਸਮਝਾਇਆ ਗਿਆ। ਕਰੀਬ 5 ਘੰਟਿਆਂ ਦੀ ਕੋਸ਼ਿਸ਼ ਅਤੇ ਕਾਫੀ ਸਮਝਾਉਣ ਮਗਰੋਂ ਸਖ਼ਤ ਸੁਰੱਖਿਆ ਵਿਵਸਥਾ 'ਚ ਉਸ ਨੂੰ ਟਾਵਰ ਤੋਂ ਉਤਾਰਿਆ ਗਿਆ। ਟਾਵਰ ਤੋਂ ਉਤਰਨ ਨਗਰੋਂ ਕੁੜੀ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News