ਅਸ਼ੋਕ ਖਰਾਤ ਖ਼ਿਲਾਫ਼ 11 ਹੋਰ ਔਰਤਾਂ ਨੇ ਦਰਜ ਕਰਵਾਈ ਸ਼ਿਕਾਇਤ, ਕੁੱਲ ਮਾਮਲੇ 19 ਹੋਏ
Wednesday, Apr 08, 2026 - 05:13 PM (IST)
ਮੁੰਬਈ- ਸਵੈ-ਘੋਸ਼ਿਤ ਬਾਬਾ ਅਸ਼ੋਕ ਖਰਾਤ ਦੇ ਮਾਮਲਿਆਂ 'ਚ ਅਧਿਕਾਰੀਆਂ ਵਲੋਂ ਕੀਤੀ ਗਈ ਜਨਤਕ ਅਪੀਲ ਮਗਰੋਂ 11 ਹੋਰ ਔਰਤਾਂ ਨੇ ਪੁਲਸ ਨਾਲ ਸੰਪਰਕ ਕਰ ਕੇ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮਿਲੀ ਜਾਣਕਾਰੀ ਅਨੁਸਾਰ, ਇਨ੍ਹਾਂ ਨਵੇਂ ਮਾਮਲਿਆਂ ਦੀ ਕਿਸੇ ਵੀ ਪੀੜਤਾ ਦਾ ਵੀਡੀਓ ਲੀਕ ਜਾਂ ਵਾਇਰਲ ਨਹੀਂ ਹੋਇਆ ਹੈ, ਹਾਲਾਂਕਿ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਖਰਾਤ ਨੇ 'ਊਰਜਾ' ਅਤੇ 'ਮਨ-ਸਰੀਰ ਇਲਾਜ' ਦੇ ਬਹਾਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਇਨ੍ਹਾਂ ਤਾਜ਼ਾ ਸ਼ਿਕਾਇਤਾਂ ਦੇ ਨਾਲ ਖਰਾਤ ਖ਼ਿਲਾਫ਼ ਦਰਜ ਮਾਮਲਿਆਂ ਦੀ ਕੁੱਲ ਗਿਣਤੀ ਹੁਣ 19 ਤੱਕ ਪਹੁੰਚ ਗਈ ਹੈ। ਪੁਲਸ ਪਹਿਲਾਂ ਤੋਂ ਹੀ ਜਿਨਸੀ ਸ਼ੋਸ਼ਣ ਦੇ 8 ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਇਨ੍ਹਾਂ 11 ਔਰਤਾਂ ਨੇ ਦੱਸਿਆ ਕਿ 2018 ਤੋਂ ਉਹ ਖਰਾਤ ਦੇ ਜਾਲ 'ਚ ਫਸੀਆਂ ਹੋਈਆਂ ਸਨ। ਹੁਣ ਨਿਆਂ ਦੀ ਗੁਹਾਰ ਲਗਾਉਣ ਲਈ ਅੱਗੇ ਆਈਆਂ ਹਨ। ਵੀਡੀਓ ਸਬੂਤ ਨਾ ਹੋਣ ਦੇ ਬਾਵਜੂਦ ਪੀੜਤਾਂ ਨੇ ਕਿਹਾ ਹੈ ਕਿ ਖਰਾਤ ਨੇ ਉਨ੍ਹਾਂ ਦਾ ਸ਼ੋਸ਼ਣ ਕਰਨ ਲਈ ਹੋਰ ਤਕਨੀਕੀ ਸਾਧਨਾਂ ਅਤੇ ਜ਼ਬਰਦਸਤੀ ਦਾ ਇਸਤੇਮਾਲ ਕੀਤਾ। ਸੂਤਰਾਂ ਨੇ ਖੁਲਾਸਾ ਕੀਤਾ ਕਿ ਇਨ੍ਹਾਂ 'ਚੋਂ ਕਈ ਔਰਤਾਂ ਸਮਾਜਿਕ ਕਲੰਕ ਅਤੇ ਬਦਨਾਮੀ ਦੇ ਡਰੋਂ ਹੁਣ ਤੱਕ ਚੁੱਪ ਸਨ। ਜਾਂਚ ਟੀਮ ਦੀ ਅਪੀਲ ਤੋਂ ਬਾਅਦ ਉਨ੍ਹਾਂ ਨੇ ਅਧਿਕਾਰਤ ਸ਼ਿਕਾਇਤ ਦਰਜ ਕਰਵਾਉਣ ਦਾ ਸਾਹਸ ਜੁਟਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
