ਇਕ ਅਮਰੂਦ ਤੋੜਨ ਦੀ ਐਡੀ ਸਜ਼ਾ ! ਰਿਟਾਇਰਡ ਫੌਜੀ ਨੇ ਰੱਸੀਆਂ ਨਾਲ ਬੰਨ੍ਹੀ ਕੁੜੀ, ਵੀਡੀਓ ਵਾਇਰਲ

Monday, Apr 06, 2026 - 05:00 PM (IST)

ਇਕ ਅਮਰੂਦ ਤੋੜਨ ਦੀ ਐਡੀ ਸਜ਼ਾ ! ਰਿਟਾਇਰਡ ਫੌਜੀ ਨੇ ਰੱਸੀਆਂ ਨਾਲ ਬੰਨ੍ਹੀ ਕੁੜੀ, ਵੀਡੀਓ ਵਾਇਰਲ

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਤੋਂ ਇਕ ਬੇਹੱਦ ਦਿਲ ਕੰਬਾਊ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਾਬਕਾ ਫੌਜੀ ਵੱਲੋਂ ਸਿਰਫ਼ ਅਮਰੂਦ ਤੋੜਨ ਦੇ ਦੋਸ਼ 'ਚ ਇਕ 6 ਸਾਲਾ ਪ੍ਰਵਾਸੀ ਬੱਚੀ ਨੂੰ ਪੌੜੀਆਂ ਨਾਲ ਬੰਨ੍ਹ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮਰਚੈਂਟ ਨੇਵੀ ਕਪਤਾਨ ਨੇ ਬਚਾਈ ਮਾਸੂਮ ਦੀ ਜਾਨ 

ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਮਰਚੈਂਟ ਨੇਵੀ ਦੇ ਕਪਤਾਨ ਰੋਹਿਤ ਜਸਵਾਲ ਉੱਥੋਂ ਲੰਘ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਇਕ ਮਾਸੂਮ ਬੱਚੀ ਘਰ ਦੇ ਅੰਦਰ ਪੌੜੀਆਂ ਨਾਲ ਬੱਝੀ ਹੋਈ ਹੈ। ਰੋਹਿਤ ਨੇ ਤੁਰੰਤ ਦਖਲ ਦਿੰਦੇ ਹੋਏ ਸਾਬਕਾ ਫੌਜੀ ਨੂੰ ਬੱਚੀ ਨੂੰ ਛੱਡਣ ਲਈ ਕਿਹਾ, ਪਰ ਦੋਸ਼ੀ ਆਪਣੀ ਜ਼ਿੱਦ 'ਤੇ ਅੜਿਆ ਰਿਹਾ ਅਤੇ ਉਸ ਨੂੰ ਸਜ਼ਾ ਦੇਣ ਦੀ ਗੱਲ ਕਹਿੰਦਾ ਰਿਹਾ। ਬੱਚੀ ਵੀਡੀਓ 'ਚ ਰੋਂਦੀ ਹੋਈ ਅਤੇ "ਅੰਕਲ ਮੈਨੂੰ ਬਚਾਓ" ਦੀਆਂ ਮਿੰਨਤਾਂ ਕਰਦੀ ਦਿਖਾਈ ਦੇ ਰਹੀ ਹੈ। ਰੋਹਿਤ ਜਸਵਾਲ ਨੇ ਬੱਚੀ ਨੂੰ ਦੋਸ਼ੀ ਦੇ ਚੁੰਗਲ 'ਚੋਂ ਛੁਡਵਾ ਕੇ ਉਸ ਦੇ ਘਰ ਪਹੁੰਚਾਇਆ ਅਤੇ ਪੁਲਸ ਤੇ ਚਾਈਲਡ ਹੈਲਪਲਾਈਨ ਨੂੰ ਸੂਚਿਤ ਕੀਤਾ। 

ਪੁਲਸ ਦੀ ਸਖ਼ਤ ਕਾਰਵਾਈ

ਮਾਮਲਾ ਗੰਭੀਰ ਹੁੰਦਾ ਦੇਖ ਪ੍ਰਸ਼ਾਸਨ ਤੁਰੰਤ ਹਰਕਤ 'ਚ ਆਇਆ। ਡਿਪਟੀ ਕਮਿਸ਼ਨਰ (ਡੀ.ਸੀ.) ਜਤਿਨ ਲਾਲ ਅਤੇ ਐੱਸ.ਪੀ. ਸਚਿਨ ਹੀਰੇਮਠ ਨੇ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਪੁਲਸ ਨੇ ਭਾਰਤੀ ਨਿਆਂ ਸੰਹਿਤਾ (BNS) ਅਤੇ ਜੁਵੇਨਾਈਲ ਜਸਟਿਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਊਨਾ ਦੇ ਖੇਤਰੀ ਹਸਪਤਾਲ ਭੇਜਿਆ ਗਿਆ ਹੈ।

ਦੋਸ਼ੀ ਨੇ ਮੰਗੀ ਮੁਆਫ਼ੀ 

ਘਟਨਾ ਤੋਂ ਬਾਅਦ ਸਾਬਕਾ ਫੌਜੀ ਦੀ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਇਸ ਘਿਨਾਉਣੀ ਹਰਕਤ ਲਈ ਮੁਆਫ਼ੀ ਮੰਗ ਰਿਹਾ ਹੈ। ਦੋਸ਼ੀ ਨੇ ਮੰਨਿਆ ਕਿ ਉਸ ਨੇ ਬੱਚੀ ਨੂੰ ਬੰਨ੍ਹਿਆ ਸੀ ਅਤੇ ਦਾਅਵਾ ਕੀਤਾ ਕਿ ਉਹ ਉਸ ਸਮੇਂ ਸਪੱਸ਼ਟ ਤੌਰ 'ਤੇ ਨਹੀਂ ਸੋਚ ਸਕਿਆ ਸੀ। ਫਿਲਹਾਲ ਪੁਲਸ ਅਤੇ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News