ਹੈਂ ! ਕੁੱਤੇ ਦੀ ''ਲਾਰ'' ਨੇ ਲਈ ਮੁੰਡੇ ਦੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Thursday, Aug 21, 2025 - 11:16 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਇਕ ਪਿੰਡ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਿਰਫ਼ 2 ਸਾਲ ਦੇ ਮਾਸੂਮ ਬੱਚੇ ਦੀ ਮੌਤ ਰੇਬੀਜ਼ (Rabies) ਕਾਰਨ ਹੋ ਗਈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਕਿਵੇਂ ਵਾਪਰੀ ਘਟਨਾ
ਰਿਪੋਰਟਾਂ ਮੁਤਾਬਕ, ਬੱਚੇ ਦੇ ਸਰੀਰ 'ਤੇ ਇਕ ਖੁੱਲ੍ਹਾ ਜ਼ਖ਼ਮ ਸੀ। ਪਿੰਡ ਦੇ ਇਕ ਆਵਾਰਾ ਕੁੱਤੇ ਨੇ ਉਸ ਜ਼ਖਮ ਨੂੰ ਚੱਟ ਲਿਆ। ਇਸ ਨਾਲ ਖ਼ਤਰਨਾਕ ਰੇਬੀਜ਼ ਵਾਇਰਸ ਉਸ ਦੇ ਸਰੀਰ 'ਚ ਦਾਖਲ ਹੋ ਗਿਆ। ਪਰਿਵਾਰ ਨੇ ਸ਼ੁਰੂ 'ਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਦੋਂ ਤਕ ਸਮਝ ਆਈ, ਬਹੁਤ ਦੇਰ ਹੋ ਚੁੱਕੀ ਸੀ ਕੁਝ ਸਮੇਂ ਬਾਅਦ ਬੱਚੇ ਨੂੰ ਤੇਜ਼ ਬੁਖ਼ਾਰ, ਪਾਣੀ ਤੋਂ ਡਰ (Hydrophobia), ਬੇਚੈਨੀ ਅਤੇ ਦੌਰੇ ਜਿਹੇ ਲੱਛਣ ਨਜ਼ਰ ਆਉਣ ਲੱਗੇ। ਪਰਿਵਾਰ ਨੇ ਜਦੋਂ ਤੱਕ ਡਾਕਟਰਾਂ ਨਾਲ ਸੰਪਰਕ ਕੀਤਾ, ਉਦੋਂ ਤੱਕ ਮਾਸੂਮ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : Diabetic ਮਰੀਜ਼ਾਂ ਲਈ ਇੰਝ ਬਣਾਓ ਚੌਲ, ਕੰਟਰੋਲ 'ਚ ਰਹੇਗੀ ਸ਼ੂਗਰ
ਰੇਬੀਜ਼ ਕਿਵੇਂ ਫੈਲਦਾ ਹੈ?
ਰੇਬੀਜ਼ ਸਿਰਫ਼ ਕੁੱਤੇ ਦੇ ਕੱਟਣ ਨਾਲ ਹੀ ਨਹੀਂ, ਸਗੋਂ ਕੁੱਤੇ ਦੇ ਚੱਟਣ ਨਾਲ ਅਤੇ ਖੁੱਲ੍ਹੇ ਜ਼ਖ਼ਮ ’ਤੇ ਉਸਦੀ ਲਾਰ ਲੱਗਣ ਨਾਲ ਜਾਂ ਖਰੋਚ ਨਾਲ ਵੀ ਫੈਲ ਸਕਦਾ ਹੈ।
ਇਹ ਵੀ ਪੜ੍ਹੋ : ਸਮਾਰਟ ਟਿਪਸ ਨਾਲ ਘਟਾਓ Electricity Bill, ਅੱਜ ਤੋਂ ਹੀ Follow ਕਰੋ ਇਹ ਸੁਝਾਅ
ਬਚਾਅ ਦੇ ਉਪਾਅ
- ਕੁੱਤੇ ਦੇ ਸੰਪਰਕ 'ਚ ਆਉਣ ਨਾਲ ਜ਼ਖ਼ਮ ਨੂੰ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਧੋਵੋ।
- ਤੁਰੰਤ ਰੇਬੀਜ਼ ਵੈਕਸੀਨ ਅਤੇ ਇਮਿਊਨੋਗਲੋਬੁਲਿਨ ਇੰਜੈਕਸ਼ਨ ਲਗਵਾਓ।
- ਧਿਆਨ ਰੱਖੋ: ਜਦੋਂ ਰੇਬੀਜ਼ ਦੇ ਲੱਛਣ ਸ਼ੁਰੂ ਹੋ ਜਾਂਦੇ ਹਨ ਤਾਂ ਇਸ ਦਾ ਕੋਈ ਇਲਾਜ ਨਹੀਂ ਹੁੰਦਾ ਅਤੇ ਇਹ ਲਗਭਗ ਹਮੇਸ਼ਾਂ ਜਾਨਲੇਵਾ ਸਾਬਤ ਹੁੰਦਾ ਹੈ।
ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਰੇਬੀਜ਼ ਵੈਕਸੀਨ ਨੂੰ ਕਦੇ ਵੀ ਹਲਕੇ 'ਚ ਨਾ ਲਿਆ ਜਾਵੇ। ਭਾਵੇਂ ਕੁੱਤੇ ਨੇ ਕੱਟਿਆ ਹੋਵੇ, ਖਰੋਚਿਆ ਹੋਵੇ ਜਾਂ ਖੁੱਲ੍ਹੇ ਜ਼ਖ਼ਮ ਨੂੰ ਚੱਟਿਆ ਹੋਵੇ-ਹਰ ਸਥਿਤੀ 'ਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਲਾਜ਼ਮੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8