ਇਨਸਾਨੀ ਰੀਤੀ-ਰਿਵਾਜਾਂ ਨਾਲ ਹੋਇਆ ਕੁੱਤੇ ਦਾ ਅੰਤਿਮ ਸੰਸਕਾਰ!
Wednesday, Dec 26, 2018 - 05:38 PM (IST)

ਚੰਦਰਪੁਰ— ਪਾਲਤੂ ਜਾਨਵਰਾਂ ਨਾਲ ਮਨੁੱਖ ਦਾ ਵਰਤਾਓ ਪਰਿਵਾਰ ਵਰਗਾ ਹੋ ਜਾਂਦਾ ਹੈ। ਗੱਲ ਸਭ ਤੋਂ ਵਫਾਦਾਰ ਜਾਨਵਰ ਕੁੱਤੇ ਦੀ ਹੋਵੇ ਤਾਂ ਫਿਰ ਕੀ ਪੁੱਛਣਾ ਹੈ। ਚੰਦਰਪੁਰ 'ਚ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਗਿਆਨੇਸ਼ਵਰ ਨਾਂ ਦੇ ਵਿਅਕਤੀ ਨੇ ਆਪਣੇ ਪਾਲਤੂ ਕੁੱਤੇ ਦਾ ਅੰਤਿਮ ਸੰਸਕਾਰ ਮਨੁੱਖਾਂ ਵਾਂਗ ਕੀਤਾ। ਇੰਨਾ ਹੀ ਨਹੀਂ ਗਿਆਨੇਸ਼ਵਰ ਦੇ ਪਰਿਵਾਰ ਵਾਲਿਆਂ ਨੇ ਆਪਣੇ ਸਿਰ ਵੀ ਗੰਜੇ ਕਰਵਾਏ।
ਦੱਸ ਦਈਏ ਕਿ ਚੰਦਰਪੁਰ ਜ਼ਿਲੇ ਦੇ ਭਦਰਾਵਤੀ ਤਹਿਸੀਲ ਦੇ ਬਿਜਾਸਨ ਪਿੰਡ ਦੇ ਰਹਿਣ ਵਾਲੇ ਗਿਆਨੇਸ਼ਵਰ ਕੁਲਮੇਥੀ ਨੇ ਬਹੁਤ ਲਾਡ-ਪਿਆਰ ਨਾਲ ਮੋਤੀ ਨਾਂ ਦਾ ਇਕ ਕੁੱਤਿਆ ਪਾਲਿਆ। ਮੋਤੀ ਉਨ੍ਹਾਂ ਕੋਲ ਕਾਫੀ ਸਾਲਾਂ ਤੋਂ ਸੀ। ਪਰਿਵਾਰ ਦਾ ਹਰ ਮੈਂਬਰ ਮੋਤੀ ਨੂੰ ਬਹੁਤ ਪਿਆਰ ਕਰਦਾ ਸੀ। ਉਨ੍ਹਾਂ ਕਿਹਾ ਕਿ ਮੋਤੀ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਸੀ। ਉਨ੍ਹਾਂ ਕਿਹਾ ਕਿ ਉਸ ਦੀ ਮੌਤ ਤੋਂ ਬਾਅਦ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸਦਾ ਅੰਤਿਮ ਸੰਸਕਾਰ ਵਿਧੀ-ਵਿਧਾਨ ਨਾਲ ਕਰੀਏ। ਗਿਆਨੇਸ਼ਵਰ ਨੇ ਕਿਹਾ ਕਿ ਪਰਿਵਾਰ ਦੇ ਮੈਂਬਰ ਵਾਂਗ ਹੀ ਸਮਾਨ ਦਰਜਾ ਦਿੰਦੇ ਹੋਏ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੇ ਆਪਣਾ ਸਿਰ ਗੰਜਾ ਕਰਵਾਇਆ। ਮਨੁੱਖਾਂ ਵਾਂਗ ਬਕਾਇਦਾ ਅਰਥੀ ਵੀ ਬਣਾਈ ਗਈ ਸੀ।