ਚਿਕਨਗੁਨੀਆ: ਡਾਕਟਰਾਂ ਨੇ ਆਰਾਮ ਕਰਨ, ਤਰਲ ਪਦਾਰਥ ਲੈਣ ਅਤੇ ਨਾ ਘਬਰਾਉਣ ਦੀ ਸਲਾਹ ਦਿੱਤੀ (ਤਸਵੀਰਾਂ)

08/24/2016 5:00:33 PM

ਨਵੀਂ ਦਿੱਲੀ— ਦਿੱਲੀ ਦੇ ਚਿਕਨਗੁਨੀਆ ਮਾਮਲਿਆਂ ''ਚ ਵਾਧਾ ਹੋਣ ਦੌਰਾਨ ਡਾਕਟਰਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਘਬਰਾਉਣ ਨਾ, ਕਿਉਂਕਿ ਵਾਹਕ (ਵੈਕਟਰ) ਜਨਿਤ ਰੋਗ ਹਨ, ਜਿਸ ''ਚ ਰੋਗੀ ਬੀਮਾਰ ਹੋ ਜਾਂਦਾ ਹੈ ਪਰ ਮੌਤ ਦਾ ਡਰ ਨਹੀਂ ਰਹਿੰਦਾ ਹੈ। ਉਨ੍ਹਾਂ ਨੇ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਦੇ ਕਈ ਉਪਾਵਾਂ ਦਾ ਸੁਝਾਅ ਦਿੱਤਾ ਹੈ। ਚਿਕਨਗੁਨੀਆ ਵੀ ਇਕ ਵਾਇਰਲ ਰੋਗ ਹੁੰਦਾ ਹੈ, ਇਸ ਲੱਛਣ ਡੇਂਗੂ ਦੇ ਸਾਮਾਨ ਹੀ ਹੁੰਦੇ ਹਨ। ਇਸ ਦੇ ਰੋਗੀਆਂ ''ਚ ਡੇਂਗੂ ਦੇ ਸਮੇਂ ਹੋਣ ਵਾਲਾ ਤੇਜ਼ ਬੁਖਾਰ, ਜੋੜਾਂ ''ਚ ਤਿੱਖਾ ਦਰਦ, ਮਾਸਪੇਸ਼ੀਆਂ ''ਚ ਦਰਦ, ਸਿਰਦਰਦ ਅਤੇ ਜੋੜਾਂ ''ਚ ਸੋਜ ਸ਼ਾਮਲ ਹਨ। ਇਸ ਕਾਰਨ ਰੋਗੀ ਦੇ ਸਰੀਰ ''ਤੇ ਲਾਲ ਨਿਸ਼ਾਨ ਪੈ ਸਕਦੇ ਹਨ ਪਰ ਇਸ ''ਚ ਖੂਨ ਵਹਿਨ ਦਾ ਜ਼ੋਖਮ ਨਹੀਂ ਹੁੰਦਾ, ਜਿਵੇਂ ਕਿ ਡੇਂਗੂ ''ਚ ਪਲੇਟਲੈਂਟ ਸੰਖਿਆ ਘਟਣ ਕਾਰਨ ਪੈਦ ਹੋ ਜਾਂਦਾ ਹੈ। ਏਮਜ ''ਚ ਸੂਖਮਜੀਵਵਿਗਿਆਨ ਵਿਭਾਗ ਦੇ ਲਲਿਤ ਡਾਰ ਅਨੁਸਾਰ,''''ਡੇਂਗੂ ਮਾਮਲਿਆਂ ਦੀ ਤੁਲਨਾ ''ਚ ਇਸ ਦੇ ਰੋਗੀਆਂ ''ਚ ਜੋੜਾਂ ਦਰਦ ਲੰਬਾ ਖਿੱਚਦਾ ਹੈ, ਵਿਸ਼ੇਸ਼ ਕਰ ਕੇ ਬਜ਼ੁਰਗ ਲੋਕਾਂ ਨੂੰ ਤਾਂ ਬਹੁਤ ਕਸ਼ਟ ਹੋ ਜਾਂਦਾ ਹੈ।
ਹਾਲਾਂਕਿ ਲੋਕਾਂ ਨੂੰ ਚਿੰਤਾ ਨਹੀਂ ਕਰਨਾ ਚਾਹੀਦੀ, ਕਿਉਂਕਿ ਇਸ ''ਚ ਡੇਂਗੂ ਦੀ ਤਰ੍ਹਾਂ ਮੌਤ ਦਾ ਡਰ ਨਹੀਂ ਹੁੰਦਾ।'''' ਰਾਸ਼ਟਰੀ ਵਾਹਕ ਜਨਕ ਰੋਗ ਕੰਟਰੋਲ ਪ੍ਰੋਗਰਾਮ ਨਿਰਦੇਸ਼ਕ ਏ.ਸੀ. ਧਾਰੀਵਾਲ ਨੇ ਦੱਸਿਆ,''''ਇਹ ਰੋਗ ਉਸੇ ਏਡਿਸ ਏਜੇਯਿਪਿਟ ਮੱਛਰ ਨਾਲ ਹੁੰਦਾ ਹੈ, ਜਿਸ ਨਾਲ ਡੇਂਗੂ ਹੁੰਦਾ ਹੈ। ਇਸ ''ਚ ਅੰਤਰ ਇਹੀ ਹੈ ਕਿ ਡੇਂਗੂ ਵਾਇਰਸ ''ਚ 4 ਸਟੇਂਨ ਹੁੰਦੇ ਹਨ, ਜਦੋਂ ਕਿ ਚਿਕਨਗੁਨੀਆ ''ਚ ਇਕ।'''' ਧਾਰੀਵਾਲ ਅਤੇ ਹੋਰ ਸਿਹਤ ਮਾਹਰਾਂ ਨੇ ਚਿਕਨਗੁਨੀਆ ਮਾਮਲਿਆਂ ''ਚ ਵਾਧਾ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ ਪਰ ਉਨ੍ਹਾਂ ਨੇ ਲੋਕਾਂ ਨੂੰ ਪਰੇਸ਼ਾਨ ਨਾ ਹੋਣ ਲਈ ਕਿਹਾ ਹੈ। ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਸਪਤਾਲ ''ਚ ਭਰਤੀ ਹੋਣ ਲਈ ਹੜਬੜੀ ਨਾ ਮਚਾਉਣ ਅਤੇ ਘਬਰਾਉਣ ਨਾ।


Disha

News Editor

Related News