ਡਾਕਟਰਾਂ ਦੀ ਲਾਪ੍ਰਵਾਹੀ, ਔਰਤ ਦੀ ਪੱਥਰੀ ਤਾਂ ਕੱਢੀ ਪਰ ਅੰਦਰ ਛੱਡਿਆ ਤੌਲੀਆ ਤੇ ਬੈਂਡੇਜ

Wednesday, Nov 06, 2019 - 11:46 AM (IST)

ਡਾਕਟਰਾਂ ਦੀ ਲਾਪ੍ਰਵਾਹੀ, ਔਰਤ ਦੀ ਪੱਥਰੀ ਤਾਂ ਕੱਢੀ ਪਰ ਅੰਦਰ ਛੱਡਿਆ ਤੌਲੀਆ ਤੇ ਬੈਂਡੇਜ

ਨਵੀਂ ਦਿੱਲੀ— ਕਰੀਬ 6 ਮਹੀਨੇ ਪਹਿਲਾਂ 40 ਸਾਲ ਦੀ ਇਕ ਔਰਤ ਨੇ ਪੱਥਰੀ ਦਾ ਆਪਰੇਸ਼ਨ ਕਰਵਾਇਆ ਸੀ। ਡਾਕਟਰਾਂ ਨੇ ਪੱਥਰੀ ਤਾਂ ਕੱਢ ਦਿੱਤੀ ਪਰ ਉਸ ਦੇ ਢਿੱਡ ਵਿਚ ਤੌਲੀਆ ਅਤੇ ਬੈਂਡੇਜ ਛੱਡ ਦਿੱਤੇ ਅਤੇ ਟਾਂਕੇ ਲਾ ਦਿੱਤੇ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਹੈ, ਜਿੱਥੇ ਇਕ ਸਰਕਾਰੀ ਹਸਪਤਾਲ 'ਚ ਔਰਤ ਨੇ ਪੱਥਰੀ ਦਾ ਆਪਰੇਸ਼ਨ ਕਰਵਾਇਆ ਸੀ। ਪੱਥਰੀ ਦਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਔਰਤ ਦੇ ਢਿੱਡ ਦਾ ਦਰਦ ਘੱਟ ਨਹੀਂ ਹੋ ਰਿਹਾ ਸੀ। ਲਗਾਤਾਰ 6 ਮਹੀਨੇ ਤਕ ਉਹ ਡਾਕਟਰਾਂ ਦੇ ਚੱਕਰ ਲਾਉਂਦੀ ਰਹੀ। 15 ਅਕਤੂਬਰ ਨੂੰ ਔਰਤ ਦੇ ਪਰਿਵਾਰ ਵਾਲਿਆਂ ਨੇ ਦਿੱਲੀ ਦੇ ਹਿੰਦੂਰਾਵ ਹਸਪਤਾਲ 'ਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਆਪਰੇਸ਼ਨ ਤੋਂ ਬਾਅਦ ਉਸ ਦੇ ਢਿੱਡ 'ਚੋਂ ਇਕ ਤੌਲੀਆ ਅਤੇ ਬੈਂਡੇਜ ਕੱਢਿਆ। 
ਨਿਸ਼ਾ ਬੇਗਮ ਨਾਮੀ ਔਰਤ ਦੇ ਭਰਾ ਮੁਹੰਮਦ ਵਸੀਮ ਨੇ ਦੱਸਿਆ ਕਿ ਉਸ ਦੀ ਭੈਣ ਬਾਗਪਤ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਢਿੱਡ 'ਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ। ਕਰੀਬ 6 ਮਹੀਨੇ ਪਹਿਲਾਂ ਬਾਗਪਤ ਦੇ ਇਕ ਸਰਕਾਰੀ ਹਸਪਤਾਲ ਵਿਚ ਦਿਖਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਪੱਥਰੀ ਹੋਣ ਦੀ ਗੱਲ ਆਖੀ। ਡਾਕਟਰਾਂ ਨੇ ਆਪਰੇਸ਼ਨ ਦੀ ਸਲਾਹ ਦਿੱਤੀ। ਉਨ੍ਹਾਂ ਦੀ ਸਲਾਹ ਨਾਲ ਨਿਸ਼ਾ ਨੇ ਆਪਰੇਸ਼ਨ ਕਰਵਾਇਆ। ਇਸ ਦੌਰਾਨ ਡਾਕਟਰਾਂ ਨੇ ਤੌਲੀਆ ਅਤੇ ਕੁਝ ਬੈਂਡੇਜ ਉਸ ਦੇ ਢਿੱਡ 'ਚ ਹੀ ਛੱਡ ਦਿੱਤੇ ਅਤੇ ਟਾਂਕੇ ਲਾ ਦਿੱਤੇ।
ਆਪਰੇਸ਼ਨ ਦੇ 3 ਦਿਨ ਬਾਅਦ ਨਿਸ਼ਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਪਰ ਇਸ ਦੇ ਬਾਵਜੂਦ ਢਿੱਡ ਦਾ ਦਰਦ ਠੀਕ ਨਹੀਂ ਹੋਇਆ। ਢਿੱਡ ਵਿਚ ਕਾਫੀ ਦਰਦ ਹੋਣ 'ਤੇ ਮੁੜ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦਵਾਈਆਂ ਬਦਲ ਦਿੱਤੀਆਂ। ਫਿਰ ਵੀ ਕੋਈ ਆਰਾਮ ਨਹੀਂ ਮਿਲਿਆ। ਹਸਪਤਾਲ ਦੇ ਡਾਕਟਰਾਂ ਨੇ ਤੀਜੀ ਵਾਰ ਨਿਸ਼ਾ ਨੂੰ ਭਰਤੀ ਕਰਾਉਣ ਲਈ ਕਿਹਾ ਪਰ ਇਸ ਵਾਰ ਵੀ ਡਾਕਟਰਾਂ ਨੇ ਦਵਾਈਆਂ ਹੀ ਬਦਲੀਆਂ ਪਰ ਢਿੱਡ ਦਰਦ ਠੀਕ ਨਹੀਂ ਕੀਤਾ। ਆਖਰਕਾਰ 15 ਅਕਤੂਬਰ ਨੂੰ ਨਿਸ਼ਾ ਦੇ ਪਤੀ ਨੇ ਉਸ ਨੂੰ ਹਿੰਦੂਰਾਵ ਹਸਪਤਾਲ ਲੈ ਕੇ ਆਏ। ਇੱਥੇ 15 ਦਿਨ ਤਕ ਡਾਕਟਰਾਂ ਨੇ ਆਪਣੀ ਨਿਗਰਾਨੀ ਵਿਚ ਰੱਖਿਆ ਅਤੇ ਕਈ ਟੈਸਟ ਕੀਤੇ। 30 ਅਕਤੂਬਰ ਨੂੰ ਨਿਸ਼ਾ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਢਿੱਡ 'ਚੋਂ ਤੌਲੀਆ ਅਤੇ ਕੁਝ ਬੈਂਡੇਜ ਕੱਢੇ।


author

Tanu

Content Editor

Related News