ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਹਿੰਸਾ ਕਰਨ ’ਤੇ ਹੁਣ ਇਲਾਜ ਤੋਂ ਇਨਕਾਰ ਕਰ ਸਕਦੇ ਹਨ ਡਾਕਟਰ
Friday, Aug 11, 2023 - 12:14 PM (IST)
ਨਵੀਂ ਦਿੱਲੀ (ਭਾਸ਼ਾ)- ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਨੇ ਆਪਣੇ ਨਵੇਂ ਨਿਯਮ ਦੇ ਤਹਿਤ ਡਾਕਟਰਾਂ ਨੂੰ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਦੁਰਵਿਹਾਰ ਜਾਂ ਹਿੰਸਕ ਵਿਵਹਾਰ ਕਰਨ ਦੀ ਸਥਿਤੀ ’ਚ ਇਲਾਜ ਤੋਂ ਮਨ੍ਹਾ ਕਰਨ ਦੀ ਆਗਿਆ ਦੇ ਦਿੱਤੀ ਹੈ ਪਰ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮਰੀਜ਼ ਬਿਨਾਂ ਇਲਾਜ ਦੇ ਨਾ ਰਹਿ ਜਾਵੇ। ਇਹ ਕਦਮ ਡਾਕਟਰਾਂ ਦੇ ਖ਼ਿਲਾਫ਼ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਰਾਜ ਸਭਾ ’ਚ ਬਿੱਲ ਪੇਸ਼, ਚੀਫ ਜਸਟਿਸ ਨਹੀਂ ਹੋਣਗੇ ਚੋਣ ਕਮੇਟੀ ’ਚ
ਐੱਨ.ਐੱਮ.ਸੀ. ਦਾ ਪ੍ਰੋਫੈਸ਼ਨਲ ਕੰਡਕਟ ਰੈਗੂਲੇਸ਼ਨ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ (ਆਰ.ਐੱਮ.ਪੀ.) ਨੂੰ ਕਿਸੇ ਵੀ ਦਵਾਈ ਦੇ ਬਰਾਂਡ ਜਾਂ ਉਪਕਰਣ ਦਾ ਪ੍ਰਚਾਰ ਕਰਨ ਜਾਂ ਉਨ੍ਹਾਂ ਦੀ ਮਸ਼ਹੂਰੀ ਕਰਨ ਤੋਂ ਰੋਕਦਾ ਹੈ। ਐੱਨ. ਐੱਮ. ਸੀ. ਵੱਲੋਂ 2 ਅਗਸਤ ਨੂੰ ਗਜਟ ਨੋਟੀਫਿਕੇਸ਼ਨ ’ਚ ਜਾਰੀ ਨਿਯਮਾਂ ਅਨੁਸਾਰ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਵੀ ਤਰੀਕੇ ਨਾਲ ਫਾਰਮਾ ਕੰਪਨੀਆਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਤੋਂ ਕੋਈ ਤੋਹਫਾ, ਯਾਤਰਾ ਸਹੂਲਤਾਂ, ਪ੍ਰਾਹੁਣਚਾਰੀ, ਨਕਦ ਸਮੇਤ ਕਿਸੇ ਵੀ ਤਰ੍ਹਾਂ ਦਾ ਲਾਭ ਨਹੀਂ ਲੈਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8