ਡਾਕਟਰ ਵਿਕਟਰ ਬਣੇ ਗਰੀਬਾਂ ਦੇ ਮਸੀਹਾ, 10 ਰੁਪਏ 'ਚ ਕਰ ਰਹੇ ਕੋਰੋਨਾ ਮਰੀਜ਼ਾਂ ਦਾ ਇਲਾਜ

Tuesday, Jun 01, 2021 - 05:17 AM (IST)

ਡਾਕਟਰ ਵਿਕਟਰ ਬਣੇ ਗਰੀਬਾਂ ਦੇ ਮਸੀਹਾ, 10 ਰੁਪਏ 'ਚ ਕਰ ਰਹੇ ਕੋਰੋਨਾ ਮਰੀਜ਼ਾਂ ਦਾ ਇਲਾਜ

ਤੇਲੰਗਾਨਾ - ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਵਿੱਚ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਦਾ ਖ਼ਰਚ ਚੁੱਕਣਾ ਮੁਸ਼ਕਲ ਹੋ ਰਿਹਾ ਹੈ। ਅਜਿਹੇ ਵਿੱਚ ਹੈਦਰਾਬਾਦ ਦੇ ਇੱਕ ਡਾਕਟਰ ਨੇ ਮਿਸਾਲ ਪੇਸ਼ ਕਰਦੇ ਹੋਏ ਕੋਰੋਨਾ ਮਰੀਜ਼ਾਂ ਦਾ ਇਲਾਜ ਸਿਰਫ਼ 10 ਰੁਪਏ ਵਿੱਚ ਕਰ ਰਹੇ ਹਨ। ਡਾਕਟਰ ਵਿਕਟਰ ਨੇ ਦਾਅਵਾ ਕੀਤਾ ਹੈ ਕਿ ਉਹ ਹਰ ਰੋਜ਼ 100 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਜਦੋਂ ਕਿ ਪਿਛਲੇ ਸਾਲ ਉਨ੍ਹਾਂ ਨੇ 20-25 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਸੀ। ਡਾ. ਵਿਕਟਰ ਕੋਰੋਨਾ ਤੋਂ ਇਲਾਵਾ ਡਾਇਬਟੀਜ਼, ਦਿਲ ਸਮੇਤ ਹੋਰ ਬੀਮਾਰੀਆਂ ਦਾ ਇਲਾਜ ਕਰਦੇ ਹਨ।   

ਡਾਕਟਰ ਵਿਕਟਰ ਇਮੈਨੁਅਲ ਨੇ ਦੱਸਿਆ ਕਿ ਉਨ੍ਹਾਂ ਨੇ ਕਲੀਨਿਕ ਦੀ ਸ਼ੁਰੂਆਤ ਕਮਜ਼ੋਰ ਲੋਕਾਂ ਦੀ ਮਦਦ ਲਈ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਕ ਵਾਰ ਮੈਂ ਇੱਕ ਜਨਾਨੀ ਨੂੰ ਆਪਣੇ ਪਤੀ ਦੀ ਦਵਾਈ ਖਰੀਦਣ ਲਈ ਭੀਖ ਮੰਗਦੇ ਵੇਖਿਆ ਸੀ। ਉਸ ਤੋਂ ਬਾਅਦ ਮੈਂ ਭਾਵੁਕ ਹੋ ਗਿਆ ਅਤੇ ਜ਼ਰੂਰਤਮੰਦ ਅਤੇ ਗਰੀਬਾਂ ਦਾ ਸਸਤਾ ਇਲਾਜ ਕਰਣ ਦੀ ਠਾਨ ਲਈ ਸੀ। 

ਇਹ ਵੀ ਪੜ੍ਹੋ- ਭਾਰਤ 'ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਨਾਮ

ਡਾ. ਵਿਕਟਰ ਨੇ ਕਿਹਾ ਕਿ ਵਰਤਮਾਨ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਕੋਰੋਨਾ ਮਰੀਜ਼ਾਂ ਨੂੰ ਜ਼ਿਆਦਾ ਪਹਿਲ ਦੇ ਰਹੇ ਹਨ। ਵਰਤਮਾਨ ਵਿੱਚ ਉਹ ਹਰ ਰੋਜ 100 ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।  ਉਨ੍ਹਾਂ ਦੇ ਕਲੀਨਿਕ ਵਿੱਚ 140 ਮਰੀਜ਼ਾਂ ਲਈ ਜਗ੍ਹਾ ਹੈ। ਉਹ ਮਰੀਜ਼ਾਂ ਨੂੰ ਕੋਰੋਨਾ ਤੋਂ ਬਚਣ ਦੇ ਉਪਾਅ ਵੀ ਦੱਸਦੇ ਹਨ। 

ਇਹ ਵੀ ਪੜ੍ਹੋ- ਕੋਰੋਨਾ ਇਨ੍ਹਾਂ ਲੋਕਾਂ 'ਤੇ ਜ਼ਿਆਦਾ ਕਰਦੈ ਅਸਰ, 40-50 ਫੀਸਦੀ ਵੱਧ ਜਾਂਦੀ ਹੈ ਮੌਤ ਦੀ ਸੰਭਾਵਨਾ

ਵਿਕਟਰ ਇਮੈਨੁਅਲ ਨੇ ਦੱਸਿਆ ਕਿ ਰਾਸ਼ਨ ਕਾਰਡ ਧਾਰਕਾਂ ਅਤੇ ਹੋਰ ਲੋਕਾਂ ਤੋਂ 10 ਰੁਪਏ ਬਤੌਰ ਫੀਸ ਲੈਂਦੇ ਹਨ। ਜਦੋਂ ਕਿ, ਸੈਨਿਕਾਂ ਲਈ ਮੁਫਤ ਸੇਵਾ ਹੈ। ਉਹ ਕਿਸਾਨਾਂ, ਐਸਿਡ ਅਟੈਕ ਸਰਵਾਈਵਰ, ਯਤੀਮ ਅਤੇ ਅਪਾਹਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਲਾਜ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News