ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ''ਐਂਬੂਲੈਂਸ ਡਰਾਈਵਰ'' ਬਣਿਆ ਡਾਕਟਰ

Sunday, Apr 12, 2020 - 11:23 AM (IST)

ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ''ਐਂਬੂਲੈਂਸ ਡਰਾਈਵਰ'' ਬਣਿਆ ਡਾਕਟਰ

ਮੁੰਬਈ-ਕਹਿੰਦੇ ਹਨ, "ਡਾਕਟਰਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਜੋ ਆਪਣੀ ਬਿਨਾਂ ਪਰਵਾਹ ਕੀਤੇ ਦਿਨ-ਰਾਤ ਮਰੀਜ਼ਾਂ ਦੀ ਸੇਵਾ 'ਚ ਜੁੱਟੇ ਰਹਿੰਦੇ ਹਨ।" ਅਜਿਹਾ ਹੀ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਡਾਕਟਰ ਨੇ ਫਰਿਸ਼ਤੇ ਦਾ ਰੂਪ ਧਾਰਨ ਕਰਕੇ ਨਵਜੰਮੇ ਬੱਚੇ ਦੀ ਜਾਨ ਬਚਾ ਲਈ। ਦਰਅਸਲ ਪੈਦਾ ਹੋਣ ਤੋਂ ਬਾਅਦ ਹੀ ਬੱਚੇ ਨੂੰ ਸਾਹ ਲੈਣ 'ਚ ਸਮੱਸਿਆ ਹੋ ਰਹੀ ਸੀ। ਇਸ ਨੂੰ ਦੇਖਦੇ ਹੋਏ ਇਕ ਡਾਕਟਰ ਨੇ ਬਿਨਾ ਦੇਰ ਕੀਤੇ ਆਪਣੀ ਬਾਈਕ ਰਾਹੀਂ ਉਸ ਨੂੰ ਦੂਜੇ ਹਸਪਤਾਲ ਪਹੁੰਚਾਇਆ ਅਤੇ ਉਸ ਦੀ ਜਾਨ ਬਚ ਗਈ। ਇਸ ਕੰਮ 'ਚ ਇਕ ਨਰਸ ਨੇ ਵੀ ਉਨ੍ਹਾਂ ਦੀ ਮਦਦ ਕੀਤੀ। 

ਦੱਸਣਯੋਗ ਹੈ ਕਿ ਮੁੰਬਈ ਦੇ ਅਲੀਬਾਗ 'ਚ ਇਕ ਬੱਚੇ ਪੈਦਾ ਹੋਇਆ ,ਜਿਸ ਨੂੰ ਸਾਹ ਲੈਣ 'ਚ ਸਮੱਸਿਆ ਹੋ ਰਹੀ ਸੀ ਪਰ ਜਿਸ ਹਸਪਤਾਲ 'ਚ ਬੱਚੇ ਨੇ ਜਨਮ ਲਿਆ ਸੀ ਉੱਥੇ ਐੱਨ.ਆਈ.ਸੀ.ਯੂ ਦੀ ਸਹੂਲਤ ਨਾ ਹੋਣ ਕਾਰਨ ਅਜਿਹੀ ਸਮੱਸਿਆ ਆਈ ਸੀ। ਬੱਚੇ ਦੀ ਮਾਂ ਨੂੰ ਡਾਇਬੀਟੀਜ਼ ਅਤੇ ਹੋਰ ਬਿਮਾਰੀਆਂ ਸੀ। ਸੀ-ਸੈਕਸ਼ਨ ਦੇ ਰਾਹੀਂ ਉਨ੍ਹਾਂ ਨੇ ਤੈਅ ਤਾਰੀਕ ਤੋਂ 10 ਦਿਨ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ।  ਇਸ ਮਾਮਲੇ ਨੂੰ ਦੇਖਦੇ ਹੋਏ ਡਾਕਟਰ ਰਾਜਿੰਦਰ ਚੰਦੋਰਕਰ ਨੇ ਦੱਸਿਆ ਕਿ ਔਰਤ ਨੇ 2.9 ਕਿਲੋਗ੍ਰਾਮ ਦੇ ਬੱਚੇ ਨੂੰ ਜਨਮ ਦਿੱਤਾ। ਜਨਮ ਲੈਂਦੇ ਹੀ ਬੱਚੇ ਨੂੰ ਸਾਹ ਲੈਣ 'ਚ ਸਮੱਸਿਆ ਆ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਸਾਇਨੋਸਿਸ ਦੀ ਸਮੱਸਿਆ ਵੀ ਸੀ, ਜਿਸ ਕਾਰਨ ਉਸਦੀ ਸਕਿਨ ਦਾ ਰੰਗ ਵੀ ਨੀਲਾ ਅਤੇ ਕਦੀ ਗ੍ਰੇਅ ਪੈਣ ਲੱਗਾ ਸੀ।

ਇੱਕ ਪਾਸੇ ਜਿੱਥੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਲੱਗਾ ਹੋਇਆ ਸੀ, ਉੱਥੇ ਬੱਚੇ ਦੀ ਸਮੱਸਿਆ ਨੂੰ ਦੇਖਦੇ ਹੋਏ ਨਰਸਿੰਗ ਹੋਮ ਦੇ ਡਾਕਟਰ ਚੰਦਰਕਾਂਤ ਵਾਜੇ ਨੇ ਬਿਨਾ ਰੁਕੇ 1.5 ਕਿਲੋਮੀਟਰ ਦੂਰ ਸਥਿਤ ਆਨੰਦੀ ਮੈਟਰਨਿਟੀ ਐਂਡ ਚਾਈਲਡ ਹਸਪਤਾਲ ਪਹੁੰਚਾਇਆ, ਜਿੱਥੇ ਬੱਚੇ ਨੂੰ ਐੱਨ.ਆਈ.ਸੀ.ਯੂ ਦੀ ਸਹੂਲਤ ਮਿਲ ਗਈ ਸੀ। ਐਬੂਲੈਂਸ ਦੀ ਸਹੂਲਤ ਨਾ ਹੋਣ ਕਾਰਨ ਡਾਕਟਰ ਚੰਦਰਕਾਂਤ ਨੇ ਬੱਚੇ ਨੂੰ ਬਾਈਕ 'ਤੇ ਹੀ ਲੈ ਕੇ ਚੱਲ ਪਿਆ। ਉਨ੍ਹਾਂ ਨੇ ਦੱਸਿਆ ਕਿ , 'ਬੱਚੇ ਨੂੰ ਐੱਨ.ਆਈ.ਸੀ.ਯੂ 'ਚ ਲਿਜਾਇਆ ਗਿਆ, ਉੱਥੇ ਹੀ ਐਂਟੀਬਾਇਓਟਿਕਸ, ਆਕਸੀਜਨ ਅਤੇ ਫਲੂਡ ਦਿੱਤਾ ਗਿਆ ਅਤੇ 12 ਘੰਟਿਆਂ ਬਾਅਦ ਬੱਚੇ ਹਾਲਤ ਸਥਿਰ ਹੋਈ।'


author

Iqbalkaur

Content Editor

Related News