ਇਕ ਤਸਵੀਰ ਅਜਿਹੀ ਵੀ: ''ਕੋਰੋਨਾ ਯੋਧੇ'' ਨੂੰ ਮਰੀਜ਼ਾਂ ਦੇ ਇਲਾਜ ਲਈ ਕਰਨਾ ਪੈ ਰਿਹੈ ਸੰਘਰਸ਼

07/16/2020 1:14:56 PM

ਬਿਹਾਰ— ਬਿਹਾਰ 'ਚ ਇਸ ਸਮੇਂ ਕੁਦਰਤ ਦੀ ਦੋਹਰੀ ਮਾਰ ਪਈ ਹੈ। ਇਕ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਤੇ ਦੂਜੇ ਪਾਸੇ ਹੜ੍ਹ ਦੀ ਮਾਰ। ਹੜ੍ਹ ਕਾਰਨ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ, ਕਿਉਂਕਿ ਕੋਵਿਡ-19 ਹਸਪਤਾਲ ਹੀ ਹੜ੍ਹ ਦੀ ਲਪੇਟ 'ਚ ਆ ਗਏ ਹਨ। ਜਿੱਥੇ ਕੋਰੋਨਾ ਮਰੀਜ਼ ਇਲਾਜ ਕਰਵਾ ਰਹੇ ਹਨ। ਭਾਰੀ ਮੀਂਹ ਕਾਰਨ ਆਲੇ-ਦੁਆਲੇ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ। ਬਿਹਾਰ ਦੀ ਅਜਿਹੀ ਹਾਲਤ ਤੋਂ ਆਮ ਲੋਕਾਂ ਨਾਲ ਨਿਤੀਸ਼ ਸਰਕਾਰ ਵੀ ਪਰੇਸ਼ਾਨ ਹੈ। 

PunjabKesari

ਬਿਹਾਰ ਵਿਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਇਸ ਦਰਮਿਆਨ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਇਕ ਡਾਕਟਰ ਠੇਲ੍ਹੇ 'ਤੇ ਬੈਠ ਕੇ ਕੋਵਿਡ-19 ਮੈਡੀਕਲ ਸੈਂਟਰ ਜਾ ਰਿਹਾ ਸੀ। ਇਹ ਤਸਵੀਰ ਬਿਹਾਰ ਦੇ ਸੁਪੌਲ ਜ਼ਿਲ੍ਹੇ ਦੀ ਸੀ। ਸੁਪੌਲ ਦੇ ਕੋਵਿਡ-19 ਸੈਂਟਰ 'ਚ ਪਾਣੀ ਭਰ ਗਿਆ ਸੀ। ਇਸ ਵਜ੍ਹਾਂ ਤੋਂ ਡਾਕਟਰ ਨੂੰ ਠੇਲ੍ਹੇ 'ਤੇ ਬੈਠ ਕੇ ਕੋਵਿਡ-19 ਸੈਂਟਰ ਜਾਣਾ ਪਿਆ। ਸੁਪੌਲ 'ਚ ਮੈਡੀਕਲ ਸੈਂਟਰ ਦੀ ਇਮਾਰਤ ਪਾਣੀ ਨਾਲ ਘਿਰ ਗਈ। ਪਿਛਲੇ ਦੋ-ਤਿੰਨ ਦਿਨਾਂ ਤੋਂ ਇਹ ਹੀ ਸਥਿਤੀ ਹੈ। ਡਾਕਟਰ ਨੇ ਕਿਹਾ ਕਿ ਅਸੀਂ ਆਪਣੇ ਮਰੀਜ਼ਾਂ ਨੂੰ ਨਹੀਂ ਛੱਡ ਸਕਦੇ। ਜੇਕਰ ਮੀਂਹ ਜਾਂ ਹੜ੍ਹ ਆਉਂਦਾ ਹੈ ਤਾਂ ਵੀ ਸਾਨੂੰ ਜਾਣਾ ਪੈਂਦਾ ਹੈ। ਡਾਕਟਰ ਦੀ ਪਹਿਚਾਣ ਅਮਰਿੰਦਰ ਕੁਮਾਰ ਦੇ ਰੂਪ ਵਿਚ ਹੋਈ ਹੈ। ਡਾਕਟਰ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਇਸ ਗੱਲ ਦੀ ਹੈ ਕਿ ਕੋਵਿਡ-19 ਦੇ ਜ਼ਿਆਦਾਤਰ ਮਰੀਜ਼ ਪਹਿਲੀ ਮੰਜ਼ਲ 'ਤੇ ਸਨ ਅਤੇ ਇਸ ਲਈ ਹੜ੍ਹ ਦੇ ਪਾਣੀ ਤੋਂ ਸੁਰੱਖਿਅਤ ਸਨ।

ਦੱਸ ਦੇਈਏ ਕਿ ਬਿਹਾਰ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 20 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਜਿਸ ਕਾਰਨ ਨਿਤੀਸ਼ ਸਰਕਾਰ ਨੇ 16 ਤੋਂ 31 ਜੁਲਾਈ ਤੱਕ ਪੂਰੀ ਤਰ੍ਹਾਂ ਤਾਲਾਬੰਦੀ ਕਰ ਦਿੱਤੀ ਹੈ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਪਾਬੰਦੀਆਂ ਜਾਰੀ ਰਹਿਣਗੀਆਂ।


Tanu

Content Editor

Related News