ਇਲਾਜ ਕਰਵਾਉਣ ਆਈ ਮਰੀਜ਼ ਨਾਲ ਗਲਤ ਰਵੱਈਆ ਕਰਨ ਦੇ ਦੋਸ਼ ''ਚ ਸੀਨੀਅਰ ਡਾਕਟਰ ਗ੍ਰਿਫ਼ਤਾਰ
Tuesday, Aug 12, 2025 - 02:29 PM (IST)

ਕੋਟਾਯਮ- ਕੇਰਲ 'ਚ ਸੇਵਾਮੁਕਤ ਸਰਕਾਰੀ ਡਾਕਟਰ ਨੂੰ ਉਸ ਦੇ ਕਲੀਨਿਕ 'ਚ ਇਲਾਜ ਕਰਵਾਉਣ ਆਈ ਇਕ ਮਹਿਲਾ ਮਰੀਜ਼ ਨਾਲ ਗਲਤ ਰਵੱਈਆ ਕਰਨ ਦੇ ਦੋਸ਼ 'ਚ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਪੀ.ਐੱਨ. ਰਾਘਵਨ (73) ਨੂੰ 23 ਸਾਲਾ ਇਕ ਮਰੀਜ਼ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।
ਮਰੀਜ਼ ਇਸ ਜ਼ਿਲ੍ਹੇ 'ਚ ਪਾਲਾ ਦੇ ਮੁਰੀਕੁਮਬੁਝਾ ਸਥਿਤ ਮੁਲਜ਼ਮ ਦੇ ਕਲੀਨਿਕਲ 'ਚ ਸੋਮਵਾਰ ਨੂੰ ਇਲਾਜ ਕਰਵਾਉਣ ਗਈ ਸੀ। ਪੁਲਸ ਅਨੁਸਾਰ, ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਡਾਕਟਰ ਨੇ ਇਲਾਜ ਦੇ ਬਹਾਨੇ ਪੀੜਤਾ ਨਾਲ ਗਲਤ ਰਵੱਈਆ ਕੀਤਾ। ਪਾਲਾ ਥਾਣੇ ਦੀ ਇਕ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8