ਡਾਕਟਰ ਨੇ ਖ਼ੌਫ਼ਨਾਕ ਕਦਮ ਚੁੱਕ ਮੁਕਾਈ ਜੀਵਨਲੀਲਾ, ਪਤਨੀ ਦੀ ਵੀ...
Thursday, Aug 07, 2025 - 03:25 PM (IST)

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ 'ਚ ਜ਼ਹਿਰ ਖਾਣ ਕਾਰਨ 80 ਸਾਲਾ ਇਕ ਡਾਕਟਰ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ 70 ਸਾਲਾ ਪਤਨੀ ਦੀ ਹਾਲਤ ਗੰਭੀਰ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵਾਂ ਨੇ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਖਆ ਲਿਆ। ਉਸ ਨੇ ਦੱਸਿਆ ਕਿ ਸੋਨੇਗਾਂਵ ਥਾਣਾ ਖੇਤਰ ਦੇ ਸਮਰਥ ਨਗਰੀ ਵਾਸੀ 80 ਸਾਲਾ ਡਾਕਟਰ ਲੰਮੇ ਸਮੇਂ ਤੋਂ ਪੇਟ 'ਚ 'ਅਲਸਰ' ਅਤੇ ਦੰਦਾਂ ਦੀ ਸਮੱਸਿਆ ਤੋਂ ਪੀੜਤ ਸੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 7.30 ਵਜੇ ਗੁਆਂਢੀਆਂ ਨੇ ਡਾਕਟਰ ਨੂੰ ਉਨ੍ਹਾਂ ਦੇ ਘਰ ਦੇ 'ਚ ਬੇਹੋਸ਼ ਪਿਆ ਵੇਖਿਆ ਅਤੇ ਉਨ੍ਹਾਂ ਦੀ ਪਤਨੀ ਘਰ ਦੇ ਅੰਦਰ ਪਈ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਕੀਟਨਾਸ਼ਕ ਦੀਆਂ 2 ਬੋਤਲਾਂ ਅਤੇ ਤਿੰਨ ਸੁਸਾਈਡ ਨੋਟ ਮਿਲੇ, ਜਿਨ੍ਹਾਂ 'ਚ ਡਾਕਟਰ ਨੇ ਆਪਣੇ ਦਰਦ ਅਤੇ ਇਕੱਲੇਪਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਆਇਆ ਜਾਵੇ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8