ਅਲਕਾਇਦਾ ਦਾ ਪ੍ਰਚਾਰ ਕਰਨ ਦੇ ਦੋਸ਼ ’ਚ ਔਰਤ ਗ੍ਰਿਫ਼ਤਾਰ

Thursday, Jul 31, 2025 - 12:55 AM (IST)

ਅਲਕਾਇਦਾ ਦਾ ਪ੍ਰਚਾਰ ਕਰਨ ਦੇ ਦੋਸ਼ ’ਚ ਔਰਤ ਗ੍ਰਿਫ਼ਤਾਰ

ਅਹਿਮਦਾਬਾਦ, (ਭਾਸ਼ਾ)- ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਭਾਰਤੀ ਉਪ-ਮਹਾਦੀਪ ਵਿਚ ਅਲਕਾਇਦਾ’ (ਏ. ਕਿਊ. ਆਈ. ਐੱਸ.) ਦੇ ਦੇਸ਼ ਵਿਰੋਧੀ ਪ੍ਰਚਾਰ ਕਰਨ ਦੇ ਦੋਸ਼ ਵਿਚ ਬੈਂਗਲੁਰੂ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਬੈਂਗਲੁਰੂ ਤੋਂ ਫੜੀ ਗਈ ਮੁਲਜ਼ਮ ਸ਼ਮਾ ਪਰਵੀਨ ਅੰਸਾਰੀ ਫੋਨ ਤੇ ਈ-ਮੇਲ ਰਾਹੀਂ ਪਾਕਿਸਤਾਨੀ ਸੰਗਠਨਾਂ ਦੇ ਸੰਪਰਕ ਵਿਚ ਸੀ। ਉਨ੍ਹਾਂ ਦੱਸਿਆ ਕਿ ਉਹ ਸੋਸ਼ਲ ਮੀਡੀਆ ’ਤੇ ਭੜਕਾਊ ਸਮੱਗਰੀ ਪੋਸਟ ਕਰਦੀ ਸੀ, ਭਾਰਤ ਸਰਕਾਰ ਵਿਰੁੱਧ ‘ਹਥਿਆਰਬੰਦ ਇਨਕਲਾਬ ਜਾਂ ਜਿਹਾਦ’ ਛੇੜਨ ਦਾ ਸੱਦਾ ਦਿੰਦੀ ਸੀ ਅਤੇ ਦੇਸ਼ ਵਿਚ ਨਫ਼ਰਤ ਫੈਲਾਉਂਦੀ ਸੀ।


author

Rakesh

Content Editor

Related News