ਡਾਕਟਰ ਦੀ ਵੱਡੀ ਲਾਪਰਵਾਹੀ, ਜਣੇਪਾ ਆਪਰੇਸ਼ਨ ਦੌਰਾਨ ਔਰਤ ਦੇ ਪੇਟ ''ਚ ਛੱਡ ਦਿੱਤੀ ਪੱਟੀ
Tuesday, Aug 05, 2025 - 10:29 AM (IST)

ਲਖਨਊ- ਉੱਤਰ ਪ੍ਰਦੇਸ਼ ’ਚ ਗੰਭੀਰ ਡਾਕਟਰੀ ਲਾਪਰਵਾਹੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਣੇਪਾ ਆਪਰੇਸ਼ਨ ਦੌਰਾਨ ਇਕ ਔਰਤ ਦੇ ਪੇਟ ’ਚ ਇਕ ਪੱਟੀ ਰਹਿ ਗਈ। ਇਸ ਨਾਲ ਔਰਤ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਦੁਬਾਰਾ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਇਹ ਘਟਨਾ ਰਾਜਧਾਨੀ ਲਖਨਊ ਦੇ ਇਕ ਨਿੱਜੀ ਹਸਪਤਾਲ ਦੀ ਦੱਸੀ ਜਾ ਰਹੀ ਹੈ। ਆਪਰੇਸ਼ਨ ਤੋਂ ਬਾਅਦ ਔਰਤ ਨੇ ਲਗਾਤਾਰ ਪੇਟ ’ਚ ਦਰਦ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਪਰ ਡਾਕਟਰਾਂ ਨੇ ਸ਼ੁਰੂ ’ਚ ਇਸ ਨੂੰ ਆਮ ਦੱਸਿਆ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਵੀ ਪਤਨੀ ਨੇ ਨਹੀਂ ਛੱਡਿਆ ਆਸ਼ਕ ਦਾ ਖਹਿੜਾ ! ਅੱਕੇ ਪਤੀ ਨੇ ਜੋ ਕੀਤਾ...
ਜਦੋਂ ਦਰਦ ਅਸਹਿ ਹੋ ਗਈ ਤਾਂ ਪਰਿਵਾਰ ਔਰਤ ਨੂੰ ਦੁਬਾਰਾ ਹਸਪਤਾਲ ਲੈ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਆਪਰੇਸ਼ਨ ਸਮੇ ਵਰਤੀ ਗਈ ਪੱਟੀ ਔਰਤ ਦੇ ਪੇਟ ’ਚ ਹੀ ਰਹਿ ਗਈ ਸੀ, ਜਿਸ ਕਾਰਨ ਇਨਫੈਕਸ਼ਨ ਹੋ ਗਈ। ਡਾਕਟਰਾਂ ਨੇ ਤੁਰੰਤ ਸਰਜਰੀ ਕੀਤੀ ਤੇ ਪੱਟੀ ਕੱਢ ਦਿੱਤੀ । ਔਰਤ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪਰਿਵਾਰ ਨੇ ਹਸਪਤਾਲ ਦੇ ਪ੍ਰਸ਼ਾਸਨ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਸਿਹਤ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸਿਹਤ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਜਾਂਚ ਦੇ ਹੁਕਮ ਦਿੱਤੇ। ਸੂਤਰਾਂ ਅਨੁਸਾਰ ਸਬੰਧਤ ਹਸਪਤਾਲ ਤੇ ਆਪਰੇਸ਼ਨ ’ਚ ਸ਼ਾਮਲ ਡਾਕਟਰਾਂ ਤੋਂ ਵੀ ਜਵਾਬ ਮੰਗੇ ਜਾ ਸਕਦੇ ਹਨ। ਇਹ ਮਾਮਲਾ ਸੂਬੇ ’ਚ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਤੇ ਨਿਗਰਾਨੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪ੍ਰਸ਼ਾਸਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਸਬੰਧਤ ਡਾਕਟਰਾਂ ਅਤੇ ਹਸਪਤਾਲ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8