ਡਾਕਟਰ ਨੇ 17 ਸਾਲਾ ਕੁੜੀ ਦੇ ਢਿੱਡ ''ਚੋਂ ਆਪਰੇਸ਼ਨ ਕਰ ਕੱਢਿਆ 7 ਕਿੱਲੋ ਵਾਲ

9/2/2020 10:11:59 PM

ਰਾਂਚੀ - ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਤੋਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 17 ਸਾਲਾ ਕੁੜੀ ਦੇ ਢਿੱਡ ਤੋਂ ਆਪਰੇਸ਼ਨ ਕਰ 7 ਕਿੱਲੋ ਦਾ ਵਾਲ ਦਾ ਗੋਲਾ ਕੱਢਿਆ ਗਿਆ। ਸਰਜਨ ਡਾਕਟਰ ਜੀ.ਐੱਨ. ਸਾਹੂ ਦਾ ਕਹਿਣਾ ਹੈ ਕਿ ਸਫਲਤਾਪੂਰਵਕ ਵਾਲ ਦੇ ਗੋਲੇ ਨੂੰ ਕੱਢ ਦਿੱਤਾ ਗਿਆ ਹੈ। ਇਹ ਇੱਕ ਬਹੁਤ ਹੀ ਮੁਸ਼ਕਲ ਆਪਰੇਸ਼ਨ ਸੀ ਕਿਉਂਕਿ ਬਾਲ ਦੇ ਗੋਲੇ ਨੇ ਢਿੱਡ ਦੇ ਪੂਰੇ ਖੇਤਰ 'ਚ ਕਬਜਾ ਕਰ ਰੱਖਿਆ ਸੀ।

ਡਾਕਟਰ ਸਾਹੂ ਮੁਤਾਬਕ, ਢਿੱਡ ਤੋਂ ਵਾਲ ਦਾ ਗੋਲਾ ਮਿਲਣ ਦੀ ਕਹਾਣੀ ਵੀ ਅਜੀਬ ਹੈ। ਉਨ੍ਹਾਂ ਨੇ ਦੱਸਿਆ ਕਿ 17 ਸਾਲ ਦੀ ਸਵੀਟੀ ਕੁਮਾਰੀ ਨੂੰ ਬਚਪਨ 'ਚ ਵਾਲ ਖਾਣ ਦੀ ਆਦਤ ਪੈ ਗਈ ਸੀ। ਅਕਸਰ ਆਪਣੇ ਵਾਲ ਨੂੰ ਝਾੜਣ ਤੋਂ ਬਾਅਦ ਉਹ ਉਸ ਨੂੰ ਖਾ ਲੈਂਦੀ ਸੀ। ਬੀਤੇ ਪੰਜ ਸਾਲ ਤੋਂ ਉਸ ਨੂੰ ਇਹ ਬੁਰੀ ਆਦਤ ਛੱਡ ਦਿੱਤੀ ਸੀ ਪਰ ਢਿੱਡ 'ਚ ਗਿਆ ਬਾਲ ਇੱਕ ਸਥਾਨ ਉੱਤੇ ਇਕੱਠੇ ਹੋ ਗਿਆ ਸੀ। ਹੌਲੀ-ਹੌਲੀ ਉਹ ਇੱਕ ਗੋਲਾ ਬਣ ਗਿਆ ਅਤੇ ਪੂਰੇ ਢਿੱਡ 'ਚ ਆਪਣਾ ਕਬਜ਼ਾ ਜਮਾਂ ਲਿਆ ਸੀ।

ਆਪਰੇਸ਼ਨ ਬੋਕਾਰੋ ਦੇ ਇੱਕ ਨਿੱਜੀ ਹਸਪਤਾਲ 'ਚ ਹੋਇਆ। ਸਰਜਨ ਡਾਕਟਰ ਜੀ.ਐੱਨ. ਸਾਹੂ ਨੇ ਕਿਹਾ ਕਿ ਵਾਲ ਦਾ ਗੋਲਾ ਕੱਢਣ 'ਚ 6 ਘੰਟੇ ਲੱਗੇ। ਨਾਲ ਹੀ ਡਾਕਟਰ ਸਾਹੂ ਨੇ ਦੱਸਿਆ ਕਿ ਆਪਣੇ 40 ਸਾਲ ਦੇ ਕਰੀਅਰ 'ਚ ਇੰਨੀ ਜ਼ਿਆਦਾ ਮਾਤਰਾ 'ਚ ਢਿੱਡ 'ਚ ਵਾਲ ਦਾ ਜਮਾਂ ਹੋਣ ਵਾਲਾ ਕੇਸ ਪਹਿਲੀ ਵਾਰ ਦੇਖਿਆ ਹੈ।

ਜਾਣਕਾਰੀ ਮੁਤਾਬਕ, ਤਿੰਨ ਦਿਨ ਪਹਿਲਾਂ ਕੁੜੀ ਬੀ.ਜੀ.ਐੱਚ. ਦੇ ਰਿਟਾਇਰਡ ਸਰਜਨ ਡਾ. ਜੀ.ਐੱਨ. ਸਾਹੂ ਨੂੰ ਮਿਲੀ। ਡਾਕਟਰ ਸਾਹੂ ਨੇ ਦੇਖਣ ਤੋਂ ਬਾਅਦ ਉਸਦਾ ਅਲਟਰਾਸਾਉਂਡ ਕਰਾਇਆ। ਇਸ 'ਚ ਉਸਦੇ ਢਿੱਡ 'ਚ ਟਿਊਮਰ ਦਾ ਸ਼ੱਕ ਹੋਇਆ। ਸੋਮਵਾਰ ਨੂੰ ਕੁੜੀ ਦਾ ਆਪਰੇਸ਼ਨ ਇੱਕ ਨਿੱਜੀ ਹਸਪਤਾਲ 'ਚ ਕੀਤਾ ਗਿਆ। ਇਸ 'ਚ ਆਪਰੇਸ਼ਨ ਦੌਰਾਨ ਉਸ ਦੇ ਢਿੱਡ ਤੋਂ ਵਾਲ ਦਾ ਗੋਲਾ ਮਿਲਿਆ। ਉਸ ਦਾ ਭਾਰ ਲੱਗਭੱਗ 7 ਕਿੱਲੋਗ੍ਰਾਮ ਦੱਸਿਆ ਜਾ ਰਿਹਾ ਹੈ। ਡਾਕਟਰ ਬੀ.ਐੱਨ. ਸਾਹੂ ਮੁਤਾਬਕ, ਹੁਣ ਕੁੜੀ ਬਿਲਕੁੱਲ ਤੰਦਰੁਸਤ ਹੈ। ਦੋ ਤੋਂ ਤਿੰਨ ਦਿਨ 'ਚ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।


Inder Prajapati

Content Editor Inder Prajapati