''''ਮਰ ਗਈ ਤੁਹਾਡੀ ਔਲਾਦ'''' ! ਡਾਕਟਰਾਂ ਦੇ ''ਜਵਾਬ'' ਨੇ ਤੋੜੀ ਉਮੀਦ, ਮਗਰੋਂ ਗੂੰਜ ਪਈਆਂ ਕਿਲਕਾਰੀਆਂ
Friday, Jul 18, 2025 - 02:53 PM (IST)

ਨੈਸ਼ਨਲ ਡੈਸਕ- ਹਸਪਤਾਲਾਂ ਅਤੇ ਡਾਕਟਰਾਂ ਦੀ ਲਾਪਰਵਾਹੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦਾ ਡਾਕਟਰਾਂ ਤੋਂ ਭਰੋਸਾ ਉੱਠਣ ਲੱਗਾ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਦੇ ਸਤਨਾ 'ਚ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਨੇ ਗਰਭ 'ਚ ਪਲ ਰਹੇ ਜ਼ਿੰਦਾ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਜੇਕਰ ਪਰਿਵਾਰ ਵਾਲੇ ਉਸ 'ਤੇ ਭਰੋਸਾ ਕਰ ਲੈਂਦੇ ਤਾਂ ਵੱਡੀ ਅਣਹੋਣੀ ਹੋ ਸਕਦੀ ਹੈ।
ਦਰਅਸਲ ਇਕ ਗਰਭਵਤੀ ਔਰਤ ਜਦੋਂ ਸਰਦਾਰ ਵਲੱਭ ਭਾਈ ਪਟੇਲ ਜ਼ਿਲ੍ਹਾ ਹਸਪਤਾਲ 'ਚ ਜਾਂਚ ਕਰਵਾਉਂ ਪਹੁੰਚੀ ਤਾਂ ਡਾਕਟਰਾਂ ਨੇ ਗਰਭ 'ਚ ਪਲ ਰਹੇ ਬੱਚੇ ਨੂੰ ਮ੍ਰਿਤਕ ਦੱਸਿਆ। ਇੰਨਾ ਹੀ ਨਹੀਂ ਔਰਤ ਨੂੰ ਤਾਂ ਦਵਾਈ ਰਾਹੀਂ ਬੱਚੇ ਨੂੰ ਡੇਗਣ ਦੀ ਸਲਾਹ ਵੀ ਦਿੱਤੀ ਗਈ। ਹਾਲਾਂਕਿ ਔਰਤ ਨੇ ਉਨ੍ਹਾਂ 'ਤੇ ਭਰੋਸਾ ਨਾ ਕਰਦੇ ਹੋਏ ਇਕ ਪ੍ਰਾਈਵੇਟ ਡਾਇਗਨੋਸਟਿਕ ਸੈਂਟਰ 'ਚ ਮੁੜ ਟੈਸਟ ਕਰਵਾਇਆ ਤਾਂ ਬੱਚਾ ਜਿਊਂਦਾ ਮਿਲਿਆ।
ਔਰਤ ਨੇ ਸਿਜੇਰੀਅਨ ਆਪਰੇਸ਼ਨ ਦੀ ਮਦਦ ਨਾਲ 3.8 ਕਿਲੋਗ੍ਰਾਮ ਭਾਰ ਦੇ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆਂ ਨੇ ਕਿਹਾ,''ਜੇਕਰ ਅਸੀਂ ਹਸਪਤਾਲ ਦੀ ਗੱਲ ਮੰਨ ਲਈ ਹੁੰਦੀ ਤਾਂ ਸਾਡਾ ਜ਼ਿੰਦਾ ਅਤੇ ਸਿਹਤਮੰਦ ਬੱਚਾ ਮਾਰਿਆ ਜਾਂਦਾ।'' ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰ ਨੇ ਜ਼ਿੰਮੇਵਾਰ ਡਾਕਟਰਾਂ ਅਤੇ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e