ਦੰਦਾਂ ਦੀ ਡਾਕਟਰ ਕਰਦੀ ਰਹੀ ਹੇਅਰ ਟ੍ਰਾਂਸਪਲਾਂਟ, ਦੋ ਜਣਿਆਂ ਦੀ ਮੌਤ ਮਗਰੋਂ ਭਖਿਆ ਮਾਮਲਾ

Friday, May 16, 2025 - 04:36 PM (IST)

ਦੰਦਾਂ ਦੀ ਡਾਕਟਰ ਕਰਦੀ ਰਹੀ ਹੇਅਰ ਟ੍ਰਾਂਸਪਲਾਂਟ, ਦੋ ਜਣਿਆਂ ਦੀ ਮੌਤ ਮਗਰੋਂ ਭਖਿਆ ਮਾਮਲਾ

ਵੈੱਬ ਡੈਸਕ : ਡਾਕਟਰ ਅਨੁਸ਼ਕਾ ਤਿਵਾੜੀ ਕਾਨਪੁਰ 'ਚ ਹੇਅਰ ਟ੍ਰਾਂਸਪਲਾਂਟ ਸਰਜਰੀ ਕਰਨ ਤੋਂ ਬਾਅਦ ਦੋ ਲੋਕਾਂ ਦੀ ਮੌਤ ਕਾਰਨ ਸੁਰਖੀਆਂ ਵਿਚ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਅਨੁਸ਼ਕਾ ਕੋਲ MBBS ਦੀ ਡਿਗਰੀ ਵੀ ਨਹੀਂ ਹੈ ਅਤੇ ਉਹ ਆਪਣੇ ਆਪ ਨੂੰ ਚਮੜੀ ਦਾ ਮਾਹਰ ਦੱਸ ਕੇ ਵਾਲਾਂ ਦੀ ਟ੍ਰਾਂਸਪਲਾਂਟ ਸਰਜਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦਾ ਕੋਈ ਸਿਖਲਾਈ ਪ੍ਰਾਪਤ ਸਹਾਇਕ ਵੀ ਨਹੀਂ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਨੁਸ਼ਕਾ ਤਿਵਾੜੀ ਅਤੇ ਉਸਦਾ ਪਤੀ ਫਰਾਰ ਹਨ।

ਉਮੀਦ ਮੁਤਾਬਕ ਨ੍ਹੀਂ ਆਏ 10ਵੀਂ 'ਚੋਂ ਨੰਬਰ, ਨਿਰਾਸ਼ ਵਿਦਿਆਰਥੀ ਨੇ ਚੁੱਕ ਲਿਆ ਖੌਫਨਾਕ ਕਦਮ

ਪੁਲਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਨੁਸ਼ਕਾ ਨੇ ਸਿਰਫ਼ ਬੈਚਲਰ ਆਫ਼ ਡੈਂਟਲ ਸਰਜਰੀ (ਬੀਡੀਐੱਸ) ਪਾਸ ਕੀਤੀ ਹੈ। ਕਾਨੂੰਨੀ ਤੌਰ 'ਤੇ, ਬੀਡੀਐੱਸ ਡਾਕਟਰ ਵਾਲਾਂ ਦਾ ਟ੍ਰਾਂਸਪਲਾਂਟ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਆਪਣੇ ਆਪ ਨੂੰ ਚਮੜੀ ਦੇ ਮਾਹਰ ਜਾਂ ਪਲਾਸਟਿਕ ਸਰਜਨ ਕਹਿ ਸਕਦੇ ਹਨ।

ਅਜਿਹੀ ਸਥਿਤੀ 'ਚ ਸਵਾਲ ਇਹ ਉੱਠਦਾ ਹੈ ਕਿ ਕਿਹੜੇ ਡਾਕਟਰ ਵਾਲਾਂ ਦਾ ਟ੍ਰਾਂਸਪਲਾਂਟ ਕਰ ਸਕਦੇ ਹਨ? ਸਾਲ 2022 ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਭਾਰਤ 'ਚ ਵਾਲਾਂ ਦੇ ਟ੍ਰਾਂਸਪਲਾਂਟ ਵਰਗੀਆਂ ਸਰਜਰੀਆਂ ਸਿਰਫ਼ ਕੁਝ ਮਾਹਿਰ ਹੀ ਕਰ ਸਕਦੇ ਹਨ, ਜਿਨ੍ਹਾਂ 'ਚ ਚਮੜੀ ਦੇ ਮਾਹਰ, ਪਲਾਸਟਿਕ ਸਰਜਨ, ਈਐੱਨਟੀ ਸਰਜਨ ਅਤੇ ਜਨਰਲ ਸਰਜਨ ਸ਼ਾਮਲ ਹਨ।

NRIs ਨੂੰ ਵੱਡਾ ਝਟਕਾ! ਹੁਣ ਘਰ ਪੈਸੇ ਭੇਜਣਾ ਪਏਗਾ ਮਹਿੰਗਾ

ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅਨੁਸਾਰ, ਹੇਅਰ ਟ੍ਰਾਂਸਪਲਾਂਟ ਕਰਨ ਵਾਲਾ ਡਾਕਟਰ ਇੱਕ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ (RMP) ਹੋਣਾ ਚਾਹੀਦਾ ਹੈ, ਅਤੇ ਉਸ ਲਈ ਸਿਖਲਾਈ ਅਤੇ ਲਾਇਸੈਂਸ ਦੇ ਨਾਲ-ਨਾਲ ਵਾਲਾਂ ਦੇ ਟ੍ਰਾਂਸਪਲਾਂਟ ਦਾ ਗਿਆਨ ਹੋਣਾ ਵੀ ਮਹੱਤਵਪੂਰਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News