ਮਾਂ ਦੀ ਵੀਡੀਓ ''ਤੇ ਬੋਲੇ ਮੋਦੀ- ਮਾਂ ਤੁਹਾਡੇ ਵਰਗੀਆਂ ਮਾਵਾਂ ਦੇ ਆਸ਼ਿਰਵਾਦ ਨਾਲ ਕੋਰੋਨਾ ਖਿਲਾਫ ਲੜ ਰਹੇ ਡਾਕਟਰ

Sunday, Mar 22, 2020 - 09:02 PM (IST)

ਮਾਂ ਦੀ ਵੀਡੀਓ ''ਤੇ ਬੋਲੇ ਮੋਦੀ- ਮਾਂ ਤੁਹਾਡੇ ਵਰਗੀਆਂ ਮਾਵਾਂ ਦੇ ਆਸ਼ਿਰਵਾਦ ਨਾਲ ਕੋਰੋਨਾ ਖਿਲਾਫ ਲੜ ਰਹੇ ਡਾਕਟਰ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਲੜਨ 'ਚ ਲੱਗੇ ਲੋਕਾਂ ਦਾ ਧੰਨਵਾਦ ਕਰਨ ਦੀ ਅਪੀਲ ਕੀਤੀ ਸੀ, ਜਿਸ 'ਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਮ 5.05 ਮਿੰਟ 'ਤੇ ਦੇਸ਼ ਵਾਸੀਆਂ ਨੇ ਤਾੜੀ, ਥਾਲੀ, ਸ਼ੰਖ ਤੇ ਘੰਟੀ ਵਜਾ ਕੇ ਜ਼ਰੂਰੀ ਲੋਕਾਂ ਦਾ ਧੰਨਵਾਦ ਕੀਤਾ। ਪੀ.ਐੱਮ. ਮੋਦੀ ਦੀ ਮਾਂ ਹੀਰਾਬੇਨ ਨੇ ਵੀ ਘਰ 'ਤੇ ਥਾਲੀ ਵਜਾ ਕੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਾਂ ਦੇ ਇਸ ਵੀਡੀਓ 'ਤੇ ਟਵੀਟ ਕੀਤਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ, ਮਾਂ...ਮਾਂ ਤੁਹਾਡੇ ਵਰਗੀਆਂ ਮਾਵਾਂ ਦੇ ਆਸ਼ਿਰਵਾਦ ਨਾਲ ਕੋਰੋਨਾ ਵਾਇਰਸ ਨਾਲ ਲੜ ਰਹੇ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ, ਪੁਲਸ ਕਰਮਚਾਰੀ, ਸੁਰੱਖਿਆ ਕਰਮਚਾਰੀ ਤੇ ਮੀਡੀਆ ਕਰਮਚਾਰੀ ਵਰਗੀਆਂ ਅਣਗਿਣਤ ਲੋਕਾਂ ਨੂੰ ਬਹੁਤ ਪ੍ਰੇਰਣਾ ਮਿਲੀ।


author

Inder Prajapati

Content Editor

Related News