ਰਾਜਸਥਾਨ ''ਚ ਸ਼ਰੇਆਮ ਡਾਕਟਰ ਜੋੜੇ ਦਾ ਗੋਲੀਆਂ ਮਾਰ ਕੇ ਕਤਲ, CCTV ''ਚ ਕੈਦ ਹੋਈ ਘਟਨਾ

Saturday, May 29, 2021 - 10:35 AM (IST)

ਰਾਜਸਥਾਨ ''ਚ ਸ਼ਰੇਆਮ ਡਾਕਟਰ ਜੋੜੇ ਦਾ ਗੋਲੀਆਂ ਮਾਰ ਕੇ ਕਤਲ, CCTV ''ਚ ਕੈਦ ਹੋਈ ਘਟਨਾ

ਭਰਤਪੁਰ- ਰਾਜਸਥਾਨ ਦੇ ਭਰਤਪੁਰ 'ਚ ਇਕ ਡਾਕਟਰ ਜੋੜੇ ਦੀ ਦਿਨਦਿਹਾੜੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਹੀਰਾਦਾਸ ਬੱਸ ਸਟੈਂਡ ਨੇੜੇ ਬਾਈਕ ਸਵਾਰ ਅਤੇ ਹਥਿਆਰਬੰਦ 2 ਲੋਕਾਂ ਨੇ ਡਾਕਟਰ ਜੋੜੇ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਬਾਈਕ ਸਵਾਰ ਬਦਮਾਸ਼ਾਂ ਨੇ ਇਕ ਕ੍ਰਾਸਿੰਗ 'ਤੇ ਪਹਿਲਾਂ ਡਾਕਟਰ ਜੋੜੇ ਦੀ ਕਾਰ ਨੂੰ ਓਵਰਟੇਕ ਕੀਤਾ ਅਤੇ ਫਿਰ ਅੱਗੇ ਵੱਧ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਕਤਲ ਦੀ ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਕਾਰ ਓਵਰਟੇਕ ਕੀਤੀ, ਉਸ ਤੋਂ ਬਾਅਦ ਦੋਵੇਂ ਬਾਈਕ ਸਵਾਰ ਪੈਦਲ ਤੁਰ ਕੇ ਡਾਕਟਰ ਜੋੜੇ ਕੋਲ ਗਏ। ਜਿਵੇਂ ਹੀ ਡਾਕਟਰ ਨੇ ਕਾਰ ਦੀ ਖਿੜਕੀ ਬੰਦ ਕਰਨੀ ਚਾਹੀ, ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਵਾਰਦਾਤ ਦੇ ਪਿੱਛੇ ਬਦਲਾ ਲੈਣ ਦੀ ਵਜ੍ਹਾ ਲੱਗ ਰਹੀ ਹੈ। ਡਾਕਟਰ ਜੋੜਾ ਇਕ ਕੁੜੀ ਦੇ ਕਤਲ ਦੇ ਮਾਮਲੇ 'ਚ ਸ਼ਾਮਲ ਸੀ, ਜਿਸ ਦਾ ਕਥਿਤ ਤੌਰ 'ਤੇ ਡਾਕਟਰ ਨਾਲ ਸੰਬੰਧ ਸੀ। ਜੋੜੇ 'ਤੇ ਗੋਲੀ ਚਲਾਉਣ ਵਾਲੇ ਸ਼ਖਸ ਦੀ ਪਛਾਣ ਉਸੇ ਕੁੜੀ ਦੇ ਭਰਾ ਦੇ ਰੂਪ 'ਚ ਹੋਈ ਹੈ। ਜਨਾਨੀ ਦਾ 2 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਡਾਕਟਰ ਦੀ ਪਤਨੀ ਅਤੇ ਮਾਂ ਉਸ ਮਾਮਲੇ 'ਚ ਦੋਸ਼ੀ ਹਨ।


author

DIsha

Content Editor

Related News