ਹਸਪਤਾਲ ''ਚ ਚੱਪਲਾਂ ਨਾਲ ਕੁੱਟਿਆ ਡਾਕਟਰ, ਵਜ੍ਹਾ ਕਰੇਗੀ ਹੈਰਾਨ

Wednesday, Sep 18, 2024 - 04:34 PM (IST)

ਗੁਜਰਾਤ- ਗੁਜਰਾਤ ਦੇ ਇਕ ਹਸਪਤਾਲ ਵਿਚ ਇਕ ਡਾਕਟਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਇਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਐਮਰਜੈਂਸੀ ਵਾਰਡ 'ਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੀਆਂ ਚੱਪਲਾਂ ਉਤਾਰਨ ਨੂੰ ਕਿਹਾ ਸੀ। ਇਹ ਘਟਨਾ ਸ਼ਨੀਵਾਰ ਨੂੰ ਭਾਵਨਗਰ ਦੇ ਸਿਹੋਰ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਉਸ ਸਮੇਂ ਵਾਪਰੀ, ਜਦੋਂ ਦੋਸ਼ੀ ਇਕ ਮਹਿਲਾ ਦਾ ਇਲਾਜ ਕਰਾਉਣ ਹਸਪਤਾਲ ਪਹੁੰਚੇ ਸਨ, ਜਿਸ ਦੇ ਸਿਰ 'ਤੇ ਸੱਟ ਲੱਗੀ ਸੀ।

ਇਸ ਮਾਮਲੇ ਵਿਚ ਪੁਲਸ ਨੇ ਹਮਲੇ ਵਿਚ ਸ਼ਾਮਲ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਮਰਜੈਂਸੀ ਰੂਮ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਵਿਚ ਰਿਕਾਰਡ ਕੀਤੇ ਗਏ ਵੀਡੀਓ ਵਿਚ ਕੁਝ ਲੋਕ ਬੈੱਡ 'ਤੇ ਔਰਤ ਕੋਲ ਖੜ੍ਹੇ ਵਿਖਾਈ ਦੇ ਰਹੇ ਹਨ। ਕੁਝ ਸਕਿੰਟ ਬਾਅਦ ਡਾਕਟਰ ਕਮਰੇ ਵਿਚ ਦਾਖ਼ਲ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਚੱਪਲਾਂ ਉਤਾਰਨ ਨੂੰ ਕਹਿੰਦੇ ਹਨ। ਇਸ ਤੋਂ ਬਾਅਦ ਉੱਥੇ ਬਹਿਸ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਦੋਸ਼ੀ ਡਾਕਟਰ 'ਤੇ ਹਮਲਾ ਕਰ ਦਿੰਦੇ ਹਨ। 

ਦੋਸ਼ੀਆਂ 'ਤੇ ਪੁਲਸ ਦਾ ਐਕਸ਼ਨ

ਇਸ ਤੋਂ ਬਾਅਦ ਦੋਸ਼ੀ ਡਾਕਟਰ ਨੂੰ ਕੁੱਟਦੇ ਰਹਿੰਦੇ ਹਨ, ਜਦਕਿ ਔਰਤ ਬੈੱਡ 'ਤੇ ਪਈ ਸੀ ਤਾਂ ਕਮਰੇ 'ਚ ਮੌਜੂਦ ਨਰਸਿੰਗ ਸਟਾਫ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਇਸ ਲੜਾਈ 'ਚ ਕਮਰੇ 'ਚ ਰੱਖੀਆਂ ਦਵਾਈਆਂ ਅਤੇ ਹੋਰ ਸਾਮਾਨ ਵੀ ਨੁਕਸਾਨਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਹਿਰੇਨ ਡਾਂਗਰ, ਭਵਦੀਪ ਡਾਂਗਰ ਅਤੇ ਕੌਸ਼ਿਕ ਕੁਵਾੜੀਆ ਵਿਰੁੱਧ ਧਾਰਾ-115 (2) (ਕਿਸੇ ਵਿਅਕਤੀ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੰਮ ਕਰਨਾ), 352 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣ-ਬੁੱਝ ਕੇ ਅਪਮਾਨ ਕਰਨਾ), 351 (3) (ਅਪਰਾਧਿਕ ਧਮਕੀ) ਅਤੇ ਭਾਰਤੀ ਨਿਆਂ ਸੰਹਿਤਾ (BNS) ਦੇ ਹੋਰ ਵਿਵਸਥਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।


Tanu

Content Editor

Related News