ਬਦਮਾਸ਼ਾਂ ਦੇ ਹੌਂਸਲੇ ਬੁਲੰਦ: ਡਾਕਟਰ ਨਾਲ ਕੁੱਟਮਾਰ, ਕਾਰ ਦੇ ਬੋਨਟ ''ਤੇ ਘਸੀੜਦੇ ਹੋਏ ਲੈ ਗਏ ਮੁੰਡੇ

Sunday, Aug 27, 2023 - 12:59 PM (IST)

ਬਦਮਾਸ਼ਾਂ ਦੇ ਹੌਂਸਲੇ ਬੁਲੰਦ: ਡਾਕਟਰ ਨਾਲ ਕੁੱਟਮਾਰ, ਕਾਰ ਦੇ ਬੋਨਟ ''ਤੇ ਘਸੀੜਦੇ ਹੋਏ ਲੈ ਗਏ ਮੁੰਡੇ

ਪੰਚਕੂਲਾ- ਹਰਿਆਣਾ ਦੇ ਪੰਚਕੂਲਾ ਸ਼ਹਿਰ 'ਚ ਰੋਡਰੇਜ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਚਕੂਲਾ ਦੇ ਸੈਕਟਰ 8-9 ਦੇ ਲਾਈਟ ਪੁਆਇੰਟ ਕੋਲ MDC ਦੇ ਰਹਿਣ ਵਾਲੇ ਡਾਕਟਰ ਨੂੰ ਆਲਟੋ ਕਾਰ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ। ਡਾਕਟਰ ਗਗਨ ਵਲੋਂ ਆਪਣੇ ਪੁੱਤਰ ਨੂੰ ਟਿਊਸ਼ਨ ਤੋਂ ਵਾਪਸ ਘਰ ਲਿਜਾਉਂਦੇ ਸਮੇਂ ਕਾਰ 'ਚ ਸਵਾਰ ਕੁਝ ਮੁੰਡਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ ਕਾਰ ਦੇ ਬੋਨਟ 'ਤੇ ਕਾਫੀ ਦੂਰ ਤੱਕ ਡਾਕਟਰ ਨੂੰ ਘਸੀੜਦੇ ਹੋਏ ਲੈ ਗਏ।

ਡਾਕਟਰ ਗਗਨ ਦੀ ਸ਼ਿਕਾਇਤ 'ਤੇ ਪੰਚਕੂਲਾ ਪੁਲਸ ਨੇ ਕਾਰ ਮਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਸੈਕਟਰ 8 ਅਤੇ 9 ਦੇ ਚੌਕ 'ਤੇ ਕਿਸੇ ਨੌਜਵਾਨ ਨੇ ਪੂਰੀ ਵੀਡੀਓ ਬਣਾ ਲਈ। ਇਸ ਵੀਡੀਓ ਦੇ ਆਧਾਰ 'ਤੇ ਅਤੇ ਉੱਥੇ ਲੱਗੇ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਉਨ੍ਹਾਂ ਆਲਟੋ ਸਵਾਰ ਵਿਚ ਮੁੰਡਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 

ਮੌਕੇ 'ਤੇ ਲੋਕਾਂ ਦੇ ਇਕੱਠੇ ਹੋਣ ਮਗਰੋਂ ਡਾਕਟਰ ਨੇ ਕਾਰ ਦੀ ਟੱਕਰ ਹੋਣ ਮਗਰੋਂ ਉਸ ਗੱਡੀ ਨੂੰ ਰੋਕਣਾ ਚਾਹਿਆ ਪਰ ਮੁੰਡੇ ਨਹੀਂ ਰੁੱਕੇ। ਆਲਟੋ ਵਿਚ ਸਵਾਰ ਮੁੰਡੇ ਡਾਕਟਰ ਨੂੰ ਬੋਨਟ 'ਤੇ ਚੜ੍ਹਾ ਕੇ ਕਰੀਬ 50 ਮੀਟਰ ਤੱਕ ਬੋਨਟ ਤੱਕ ਘਸੀੜਦੇ ਲੈ ਗਏ। ਕਾਰ ਅੱਗੇ ਡਿਵਾਈਡਰ ਨਾਲ ਟਕਰਾ ਗਈ ਅਤੇ ਡਾਕਟਰ ਗਗਨ ਹੇਠਾਂ ਡਿੱਗ ਗਏ। ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਡਾਕਟਰ ਨੂੰ ਤੁਰੰਤ ਸੈਕਟਰ-6 ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕਰ ਕੇ ਛੁੱਟੀ ਦੇ ਦਿੱਤੀ ਗਈ। 


author

Tanu

Content Editor

Related News