ਦਿੱਲੀ ਮੈਟਰੋ 'ਚ 'ਛੋਟੇ ਕੱਪੜਿਆਂ' 'ਚ ਸਫ਼ਰ ਕਰਨ 'ਤੇ DMRC ਸਖ਼ਤ, ਕੁੜੀ ਬੋਲੀ-ਮੇਰੀ ਜ਼ਿੰਦਗੀ... ਮੈਂ ਜੋ ਮਰਜ਼ੀ ਕਰਾਂ

Tuesday, Apr 04, 2023 - 01:26 PM (IST)

ਨਵੀਂ ਦਿੱਲੀ- ਦਿੱਲੀ ਮੈਟਰੋ ਦੇ ਇਕ ਕੋਚ 'ਚ ਕਥਿਤ ਤੌਰ 'ਤੇ 'ਛੋਟੇ ਕੱਪੜਿਆਂ' ਪਹਿਨ ਕੇ ਸਫ਼ਰ ਕਰ ਰਹੀ ਇਕ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਕੁੜੀ ਹੋਰ ਮਹਿਲਾ ਯਾਤਰੀਆਂ ਦੇ ਨਾਲ 'ਛੋਟੇ ਕੱਪੜਿਆਂ' 'ਚ ਮੈਟਰੋ ਕੋਚ ਦੇ ਅੰਦਰ ਬੈਠੀ ਹੋਈ ਨਜ਼ਰ ਆ ਰਹੀ ਹੈ। ਬਾਅਦ 'ਚ ਕੁੜੀ ਉੱਥੋਂ ਚਲੀ ਜਾਂਦੀ ਹੈ। ਦਿਲੀ ਮੈਟਰੋ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਡੀ.ਐੱਮ.ਆਰ.ਸੀ. ਆਪਣੇ ਯਾਤਰੀਆਂ ਤੋਂ ਸਾਰੀਆਂ ਸਮਾਜਿਕ ਸ਼ਿਸ਼ਟਾਚਾਰ ਤੇ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਆਸ ਕਰਦੀ ਹੈ ਜੋ ਸਮਾਜ ਨੂੰ ਮਨਜ਼ੂਰ ਹੈ। 

ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ

PunjabKesari

ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ

ਬਿਆਨ ਮੁਤਾਬਕ, ਯਾਤਰੀਆਂ ਨੂੰ ਅਜਿਹੀਆਂ ਕਿਸੇ ਵੀ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ, ਜਾਂ ਅਜਿਹਾ ਕੋਈ ਪਹਿਨਾਵਾ ਨਹੀਂ ਪਾਉਣਾ ਚਾਹੀਦਾ, ਜਿਸ ਨਾਲ ਦੂਜੇ ਯਾਤਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਦਿੱਲੀ ਮੈਟਰੋ ਨੇ ਕਿਹਾ ਕਿ ਡੀ.ਐੱਮ.ਆਰ.ਸੀ. ਦਾ ਸੰਚਾਲਨ ਤੇ ਰੱਖ-ਰਖਾਅ ਐਕਟ ਵਿਚ 'ਅਸ਼ਲੀਲਤਾ' ਨੂੰ ਧਾਰਾ 59 ਦੇ ਤਹਿਤ ਸਜ਼ਾਯੋਗ ਅਪਰਾਧ ਵਜੋਂ ਸੂਚੀਬੱਧ ਕਰਦਾ ਹੈ। 

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਰੇ ਯਾਤਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੈਟਰੋ ਜਿਹੀ ਜਨਤਕ ਆਵਾਜਾਈ ਪ੍ਰਣਾਲੀ ਵਿਚ ਯਾਤਰਾ ਕਰਦੇ ਸਮੇਂ ਮਰਿਆਦਾ ਬਣਾਈ ਰੱਖਣ। ਹਾਲਾਂਕਿ, ਯਾਤਰਾ ਕਰਦੇ ਸਮੇਂ ਕੱਪੜਿਆਂ ਦੀ ਪਸੰਜ ਜਿਹੇ ਮੁੱਦੇ ਇਕ ਵਿਅਕਤੀਗਤ ਮੁੱਦਾ ਹੈ ਤੇ ਯਾਤਰੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਕ ਜ਼ਿੰਮੇਦਾਰ ਢੰਗ ਨਾਲ ਆਪਣੇ ਰਹਿਣ-ਸਹਿਣ ਦਾ ਆਪ ਖ਼ਿਆਲ ਰੱਖਣ।

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

ਕੁੜੀ ਦਾ ਵੀ ਆਇਆ ਬਿਆਨ

'ਛੋਟੇ ਕੱਪੜਿਆਂ' 'ਚ ਮੈਟਰੋ 'ਚ ਸਫ਼ਰ ਕਰਨ ਵਾਲੀ 19 ਸਾਲ ਦੀ ਕੁੜੀ ਦਾ ਵੀ ਬਿਆਨ ਆਇਆ ਹੈ। ਉਸ ਨੇ ਕਿਹਾ ਕਿ ਇਹ ਮੇਰੀ ਮਰਜ਼ੀ ਹੈ ਕਿ ਮੈਂ ਕੀ ਪਹਿਨਾ ਅਤੇ ਕੀ ਨਹੀਂ। ਕੁੜੀ ਨੇ ਕਿਹਾ ਕਿ ਮੈਂ ਦੂਜਿਆਂ ਦੀ ਪਸੰਦ ਦੇ ਹਿਸਾਬ ਨਾਲ ਨਹੀਂ ਚੱਲਾਂਗੀ। ਨਾਲ ਹੀ ਉਸ ਨੇ ਕਿਹਾ ਕਿ ਉਸਦੇ ਪਰਿਵਾਰ ਵਾਲੇ ਵੀ ਉਸ ਦੀ ਇਸ ਹਰਕਤ ਤੋਂ ਨਾਰਾਜ਼ ਹਨ ਅਤੇ ਗੁਆਂਢੀਆਂ ਨੇ ਵੀ ਉਸ ਨੂੰ ਧਮਕੀ ਦਿੱਤੀ ਹੈ। ਕੁੜੀ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਉਹ ਉਹੀ ਕਰੇਗੀ ਜੋ ਉਸ ਨੂੰ ਪਸੰਦ ਹੋਵੇਗਾ। ਉੱਥੇ ਹੀ ਕੀ ਉਹ 'ਉਰਫੀ ਜਾਵੇਦ' ਤੋਂ ਪ੍ਰੇਰਿਤ ਹੈ, ਪੁੱਛਣ 'ਤੇ ਉਸ ਨੇ ਕਿਹਾ ਕਿ ਮੈਂ ਤਾਂ ਉਸ ਨੂੰ ਜਾਣਦੀ ਵੀ ਨਹੀਂ। ਮੈਂ ਹਮੇਸ਼ਾ ਅਜਿਹਾ ਹੀ ਕਰਦੀ ਆਈ ਹਾਂ ਅਤੇ ਅਜਿਹੇ ਹੀ ਕੱਪੜੇ ਪਹਿਨਦੀ ਹਾਂ, ਬਸ ਵੀਡੀਓ ਹੁਣ ਵਾਇਰਲ ਹੋਈ ਹੈ।

ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ


Rakesh

Content Editor

Related News