''''ਉੱਤਰੀ ਭਾਰਤ ''ਚ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ, ਸਿਰਫ਼ ਘਰ ਦਾ ਕੰਮ ਕਰਵਾਉਂਦੇ ਹਨ..!'''', DMK ਨੇਤਾ ਦੇ ਵਿਗੜੇ ਬੋਲ

Thursday, Jan 15, 2026 - 10:11 AM (IST)

''''ਉੱਤਰੀ ਭਾਰਤ ''ਚ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ, ਸਿਰਫ਼ ਘਰ ਦਾ ਕੰਮ ਕਰਵਾਉਂਦੇ ਹਨ..!'''', DMK ਨੇਤਾ ਦੇ ਵਿਗੜੇ ਬੋਲ

ਨੈਸ਼ਨਲ ਡੈਸਕ- ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਸੀਨੀਅਰ ਆਗੂ ਦਯਾਨਿਧੀ ਮਾਰਨ ਨੇ ਬੁੱਧਵਾਰ ਨੂੰ ਕਿਹਾ ਕਿ ਤਾਮਿਲਨਾਡੂ ਵਿਚ ਕੁੜੀਆਂ ਨੂੰ ਪੜ੍ਹਾਈ ਕਰਨ ਲਈ ਕਿਹਾ ਜਾਂਦਾ ਹੈ, ਜਦੋਂ ਕਿ ਉੱਤਰ ਭਾਰਤ ਵਿਚ ਕੁੜੀਆਂ ਨੂੰ ਘਰ ’ਚ ਰਹਿਣ, ਰਸੋਈ ਵਿਚ ਕੰਮ ਕਰਨ ਅਤੇ ਬੱਚੇ ਪੈਦਾ ਕਰਨ ਲਈ ਕਿਹਾ ਜਾਂਦਾ ਹੈ।

ਇੱਥੇ ਉੱਪ-ਮੁੱਖ ਮੰਤਰੀ ਉਦੈਨਿਧੀ ਸਟਾਲਿਨ ਦੀ ਪ੍ਰਧਾਨਗੀ ਹੇਠ ਕਰਵਾਏ ਇਕ ਸਮਾਗਮ ਵਿਚ ਮਾਰਨ ਨੇ ਕਿਹਾ ਕਿ ਐੱਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ‘ਦ੍ਰਵਿੜ ਮਾਡਲ’ ਸ਼ਾਸਨ ਹੈ ਜੋ ‘ਸਭ ਦੇ ਲਈ ਸਭ ਕੁਝ’ ਦੇ ਵਿਚਾਰ ਨਾਲ ਕੰਮ ਕਰਦੀ ਹੈ।

ਡੀ.ਐੱਮ.ਕੇ. ਸੰਸਦ ਮੈਂਬਰ ਨੇ ਕਿਹਾ ਕਿ ਖਾਸ ਤੌਰ ’ਤੇ ਤਾਮਿਲਨਾਡੂ ਵਿਚ ਮੁੰਡੇ-ਕੁੜੀਆਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਵੱਲੋਂ ਵੰਡੇ ਗਏ ਲੈਪਟਾਪਾਂ ਦਾ ਲਾਭ ਉਠਾਉਣ ਅਤੇ ਆਤਮ-ਵਿਸ਼ਵਾਸ ਨਾਲ ਇੰਟਰਵਿਊ ਦਾ ਸਾਹਮਣਾ ਕਰਨ ਜਾਂ ਪੋਸਟ-ਗ੍ਰੈਜੂਏਸ਼ਨ ਵਿਚ ਦਾਖਲਾ ਲੈਣ।

ਮਾਰਨ ਨੇ ਇੱਥੇ ਇਕ ਪ੍ਰੋਗਰਾਮ ਵਿਚ ਕਿਹਾ, ‘‘ਤਾਮਿਲਨਾਡੂ ਵਿਚ ਅਸੀਂ ਕੁੜੀਆਂ ਨੂੰ ਪੜ੍ਹਨ ਲਈ ਕਹਿੰਦੇ ਹਾਂ ਪਰ ਉੱਤਰ ਭਾਰਤ ਵਿਚ ਕੀ ਕਿਹਾ ਜਾਂਦਾ ਹੈ ? ਉਹ ਕਹਿੰਦੇ ਹਨ ਕਿ ਕੁੜੀਆਂ ਨੂੰ ਕੰਮ ’ਤੇ ਨਹੀਂ ਜਾਣਾ ਚਾਹੀਦਾ, ਘਰ ’ਚ ਰਹਿਣਾ ਚਾਹੀਦਾ ਹੈ, ਰਸੋਈ ਸੰਭਾਲਣੀ ਚਾਹੀਦੀ ਹੈ, ਬੱਚੇ ਪੈਦਾ ਕਰਨੇ ਚਾਹੀਦੇ ਹਨ, ਇਹੀ ਤੁਹਾਡਾ ਕੰਮ ਹੈ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹਨ।’’

ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ

ਉਨ੍ਹਾਂ ਅੱਗੇ ਕਿਹਾ, ‘‘ਇਹ ਤਾਮਿਲਨਾਡੂ ਹੈ। ਇਹ ਦ੍ਰਵਿੜ ਨਾਡੂ ਹੈ। ਇਹ (ਮਰਹੂਮ ਡੀ.ਐੱਮ.ਕੇ. ਆਗੂ) ਐੱਮ. ਕਰੁਣਾਨਿਧੀ, (ਸਾਬਕਾ ਮੁੱਖ ਮੰਤਰੀ) ਅੰਨਾ ਅਤੇ (ਮੁੱਖ ਮੰਤਰੀ) ਐੱਮ.ਕੇ. ਸਟਾਲਿਨ ਦੀ ਧਰਤੀ ਹੈ। ਇਸ ਧਰਤੀ ’ਤੇ ਤੁਹਾਡੀ (ਔਰਤਾਂ ਦੀ) ਤਰੱਕੀ ਹੀ ਤਾਮਿਲਨਾਡੂ ਦੀ ਤਰੱਕੀ ਹੈ। ਗਲੋਬਲ ਕੰਪਨੀਆਂ ਚੇਨਈ ਕਿਉਂ ਆਉਂਦੀਆਂ ਹਨ? ਕਿਉਂਕਿ ਇੱਥੇ ਹਰ ਕੋਈ ਨਾ ਸਿਰਫ਼ ਤਮਿਲ ਵਿਚ ਨਹੀਂ ਸਗੋਂ ਅੰਗਰੇਜ਼ੀ ਵਿਚ ਵੀ ਪੜ੍ਹਿਆ-ਲਿਖਿਆ ਹੈ।’’

ਭਾਜਪਾ ਨੇ ਕਿਹਾ- ਡੀ.ਐੱਮ.ਕੇ. ਦੇ ਡੀ.ਐੱਨ.ਏ. ਵਿਚ ਹੈ ਵੱਖਵਾਦ
ਦਯਾਨਿਧੀ ਮਾਰਨ ਦੇ ਇਸ ਵਿਵਾਦਿਤ ਬਿਆਨ ’ਤੇ ਭਾਜਪਾ ਆਗੂ ਤਮਿਲਿਸਾਈ ਸੁੰਦਰਰਾਜਨ ਨੇ ਕਿਹਾ ਹੈ ਕਿ ‘‘ਵੱਖਵਾਦੀ ਮਾਨਸਿਕਤਾ ਡੀ.ਐੱਮ.ਕੇ. ਦੇ ਡੀ.ਐੱਨ.ਏ. ਵਿਚ ਹੈ।’’ ਭਾਜਪਾ ਨੇ ਡੀ.ਐੱਮ.ਕੇ. ਸੰਸਦ ਮੈਂਬਰ ਦੇ ਬਿਆਨ ਦੀ ਨਿੰਦਾ ਕੀਤੀ ਹੈ। ਭਾਜਪਾ ਦੀ ਨੇਤਾ ਤਮਿਲਿਸਾਈ ਸੁੰਦਰਰਾਜਨ ਨੇ ਕਿਹਾ ਕਿ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸਾਡਾ ਵਿਸ਼ਵਾਸ ਏਕਤਾ ਅਤੇ ਵੰਨ-ਸੁਵੰਨਤਾ ਵਿਚ ਹੈ।

ਉਨ੍ਹਾਂ ਨੇ ਕਿਹਾ, ‘‘ਅਸੀਂ ਆਪਣੀਆਂ ਔਰਤਾਂ ਦਾ ਗੁਣਗਾਨ ਕਰ ਸਕਦੇ ਹਾਂ ਪਰ ਦੂਜੀਆਂ ਔਰਤਾਂ ਦਾ ਨਿਰਾਦਰ ਨਹੀਂ ਕਰ ਸਕਦੇ। ਇਹ ਇਸ ਕਰ ਕੇ ਹੈ ਕਿਉਂਕਿ ਵੱਖਵਾਦ ਦੀ ਮਾਨਸਿਕਤਾ ਡੀ.ਐੱਮ.ਕੇ. ਦੇ ਡੀ.ਐੱਨ.ਏ. ਵਿਚ ਹੈ। ਤਾਮਿਲਨਾਡੂ ਦੀਆਂ ਭੈਣਾਂ ਵੀ ਇਹ ਪ੍ਰਵਾਨ ਨਹੀਂ ਕਰਨਗੀਆਂ ਕਿ ਦੂਜੀਆਂ ਔਰਤਾਂ ਨੂੰ ਅਪਮਾਨਿਤ ਕੀਤਾ ਜਾਵੇ।’’

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News