ਡੀ. ਐੱਮ. ਕੇ. ਮੁਖੀ ਕਰੁਣਾਨਿਧੀ ਦੀ ਸਿਹਤ ਹੋਈ ਖਰਾਬ

Friday, Jul 27, 2018 - 10:44 AM (IST)

ਡੀ. ਐੱਮ. ਕੇ. ਮੁਖੀ ਕਰੁਣਾਨਿਧੀ ਦੀ ਸਿਹਤ ਹੋਈ ਖਰਾਬ

ਨਵੀਂ ਦਿੱਲੀ— ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਦ੍ਰਵਿੜ ਮੁਨੈਟਰ ਕਸ਼ਗਮ (ਡੀ. ਐੱਮ. ਕੇ.) ਮੁਖੀ ਐੱਮ. ਕਰੁਣਾਨਿਧੀ ਦੀ ਸਿਹਤ ਵੀਰਵਾਰ (26 ਜੁਲਾਈ, 2018) ਰਾਤ ਖਰਾਬ ਹੋ ਗਈ। ਕਾਵੇਰੀ ਹਸਪਤਾਲ ਮੁਤਾਬਕ 98 ਸਾਲਾ ਕਰੁਣਾਨਿਧੀ ਦਾ ਇਲਾਜ ਚੇਨਈ 'ਚ ਉਨ੍ਹਾਂ ਦੇ ਘਰ 'ਚ ਹੀ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰੁਣਾਨਿਧੀ ਯੂਨੀਨਰੀ ਟ੍ਰੈਕਟ ਇਨਫੈਕਸ਼ਨ (ਯੂ. ਟੀ. ਆਈ.) ਨਾਲ ਪੀੜਤ ਹੈ। ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਅਰਵਿੰਦਰ ਸੇਲਵਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ 'ਤੇ ਹੀ ਉਨ੍ਹਾਂ ਨੂੰ ਹਸਪਤਾਲ ਦੀ ਤਰ੍ਹਾਂ ਇਲਾਜ ਕੀਤਾ ਜਾ ਰਿਹਾ ਹੈ। ਇਕ ਪੂਰੀ ਟੀਮ 24 ਘੰਟੇ ਉਨ੍ਹਾਂ ਦੀ ਨਿਗਰਾਨੀ 'ਚ ਤਾਇਨਾਤ ਹੈ। ਕਈ ਵੱਡੇ ਨੇਤਾ ਕਰੁਣਾਨਿਧੀ ਦਾ ਹਾਲ ਚਾਲ ਜਾਣਨ ਉਨ੍ਹਾਂ ਦੇ ਘਰ 'ਚ ਪਹੁੰਚੇ। ਤਾਮਿਲਨਾਡੂ ਸਰਕਾਰ ਦੇ ਉਪ ਮੁੱਖ ਮੰਤਰੀ ਓ. ਪੰਨੀਰਸੇਲਵਮ ਵੀ ਕਰੁਣਾਨਿਧੀ ਦਾ ਹਾਲਚਾਲ ਜਾਣਨ ਲਈ ਪਹੁੰਚੇ। 
ਦੱਸ ਦੇਈਏ ਕਿ ਕਰੁਣਾਨਿਧੀ ਦੀ ਸਿਹਤ ਪੁੱਛਣ ਲਈ ਉਨ੍ਹਾਂ ਨੇ ਐੱਨ. ਕੇ. ਸਟਾਲਿਨ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਵਧਦੀ ਉਮਰ ਕਾਰਨ ਕਰੁਣਾਨਿਧੀ ਦੀ ਸਿਹਤ ਖਰਾਬ ਹੋਈ ਹੈ। ਕਰੁਣਾਨਿਧੀ ਨਾਲ ਮੁਲਾਕਾਤ ਕਰਕੇ ਆਈ ਸੂਬਾ ਸਰਕਾਰ 'ਚ ਮੰਤਰੀ ਡੀ. ਜੈਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਉਹ ਜਲਦ ਹੀ ਠੀਕ ਹੋ ਜਾਣਗੇ। ਦੱਸ ਦੇਈਏ ਕਿ ਰਕਰੁਣਾਨਿਧੀ ਨੇ 3 ਜੂਨ ਨੂੰ ਆਪਣਾ 95ਵਾਂ ਜਮਨਦਿਨ ਮਨਾਇਆ ਸੀ। ਇਸ ਮੌਕੇ 'ਤੇ ਗੋਪਾਲਪੁਰਮ 'ਚ ਉਨ੍ਹਾਂ ਦੇ ਘਰ ਅਤੇ ਪਾਰਟੀ ਹੈੱਡਕੁਆਰਟਰ 'ਚ ਜ਼ਸ਼ਨ ਮਨਾਇਆ ਗਿਆ ਸੀ। ਕਰੁਣਾਨਿਧੀ ਨੇ 1669 'ਚ ਪਹਿਲੀ ਵਾਰ ਸੂਬੇ ਦੇ ਸੀ. ਐੱਮ. ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਬਾਅਦ 2003 'ਚ ਆਖਰੀ ਵਾਰ ਮੁੱਖ ਮੰਤਰੀ ਬਣੇ ਸਨ।


Related News