ਕਰੁਣਾਨਿਧੀ ਦੇ ਅੰਤਿਮ ਦਰਸ਼ਨ ਦੌਰਾਨ ਮਚੀ ਹਫੜਾ-ਤਫੜੀ, 2 ਦੀ ਮੌਤ, 40 ਜ਼ਖਮੀ
Wednesday, Aug 08, 2018 - 04:52 PM (IST)

ਤਾਮਿਲਨਾਡੂ ਦੇ 5 ਬਾਰ ਮੁੱਖ ਮੰਤਰੀ ਰਹੇ ਡੀ.ਐੈੱਮ.ਕੇ ਚੀਫ ਐੈੱਮ. ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਚੇਨਈ ਦੀਆਂ ਸੜਕਾਂ 'ਤੇ ਸਮਰਥਕਾਂ ਦਾ ਸੈਲਾਬ ਇਕੱਠਾ ਹੋਇਆ ਹੈ। ਪੀ.ਐੈੱਮ. ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਫਿਲਮ ਸਟਾਰ ਰਜਨੀਕਾਂਤ ਸਮੇਤ ਕਈ ਹਸਤੀਆਂ ਨੇ ਚੇਨਈ ਪਹੁੰਚ ਕੇ 'ਕਲਾਈਨਾਰ' ਦੇ ਉਪਨਾਮ ਨਾਲ ਚਰਚਿਤ ਡੀ.ਐੈੱਮ.ਕੇ. ਨੇਤਾ ਦੇ ਅੰਤਿਮ ਦਰਸ਼ਨ ਕੀਤੇ। ਇਸ ਸਮੇਂ ਦ੍ਰਾਵਿੜ ਅੰਦੋਲਨ ਦੇ ਮੁਖੀ ਰਹੇ ਕਰੁਣਾਨਿਧੀ ਅੱਜ ਸ਼ਾਮ ਆਪਣੇ ਅੰਤਿਮ ਸਫਰ ਲਈ ਨਿਕਲਣਗੇ।
https://twitter.com/ANI/status/1027142022522535936
ਦੱਸਣਾ ਚਾਹੁੰਦੇ ਹਾਂ ਕਿ ਸੁਪਰੀਮੋ ਕੋਰਟ ਨੇ ਮਰੀਨਾ ਬੀਚ 'ਤੇ ਕਰੁਣਾਨਿਧੀ ਦੇ ਅੰਤਿਮ ਸੰਸਕਾਰ ਨੂੰ ਰੋਕਣ ਲਈ ਟ੍ਰੈਫਿਕ ਰਾਮਾਸੁਵਾਮੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਦਿੱਤਾ ਹੈ। ਮਦਰਾਸ ਹਾਈਕੋਰਟ ਵੱਲੋਂ ਮਰੀਨਾ ਬੀਚ 'ਤੇ ਕਰੁਣਾਨਿਧੀ ਦੇ ਅੰਤਿਮ ਸੰਸਕਾਰ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਰਾਮਾਸੁਵਾਮੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੇ ਗਏ ਸਨ।
ਇਸ ਸਮੇਂ ਜੰਮੂ-ਕਸ਼ਮੀਰ ਦੇ ਸਾਬਕਾ ਸੀ.ਐੈੱਮ. ਫਾਰੂਖ ਅਬਦੁੱਲਾ, ਐੈੱਸ.ਪੀ. ਨੇਤਾ ਸ਼ਰਦ ਪਵਾਰ ਪਟੇਲ ਸਮੇਤ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ, ਰਾਜਪਾਲ ਪੀ. ਸਦਾਸ਼ਿਵਮ ਅਤੇ ਕਾਂਗਰਸ ਨੇਤਾ ਰਮੇਸ਼ ਚੇਨਿਥਲਾ ਨੇ ਚੇਨਈ ਦੇ ਰਾਜਾਜੀ ਹਾਲ 'ਚ ਡੀ.ਐੈੱਮ.ਕੇ. ਚੀਫ ਕਰੁਣਾਨਿਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ।