ਵਾਰ-ਵਾਰ ਬੰਬ ਧਮਕੀਆਂ ਮਿਲਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ
Thursday, Apr 16, 2026 - 04:20 PM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਨੂੰ ਵਾਰ-ਵਾਰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈ-ਮੇਲ ਮਿਲਣ ਦੇ ਮੱਦੇਨਜ਼ਰ ਵਿਧਾਨ ਸਭਾ ਸਪੀਕਰ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਦਿੱਲੀ ਵਿਧਾਨ ਸਭਾ ਸਕੱਤਰੇਤ ਦੇ ਇਕ ਬਿਆਨ 'ਚ ਕਿਹਾ ਹੈ ਕਿ ਬਜਟ ਸੈਸ਼ਨ ਦੇ ਬਾਅਦ ਤੋਂ ਬੰਬ ਸੰਬੰਧੀ ਧਮਕੀਆਂ ਆਉਣ ਅਤੇ ਹਾਲ 'ਚ ਵਿਧਾਨ ਸਭਾ ਦੀ ਸੁਰੱਖਿਆ 'ਚ ਲਾਪਰਵਾਹੀ ਤੋਂ ਬਾਅਦ, ਸਪੀਕਰ ਵਿਜੇਂਦਰ ਗੁਪਤਾ ਦੀ ਸੁਰੱਖਿਆ ਨੂੰ ਵਧਾ ਕੇ ਜ਼ੈੱਡ ਸ਼੍ਰੇਣੀ ਦਾ ਕਰ ਦਿੱਤਾ ਗਿਆ ਹੈ।
ਵਿਧਾਨ ਸਭਾ ਸਕੱਤਰੇਤ ਅਤੇ ਸਪੀਕਰ ਦੇ ਦਫ਼ਤਰ ਨੂੰ 23 ਮਾਰਚ ਨੂੰ ਸ਼ੁਰੂ ਹੋਏ ਬਜਟ ਸੈਸ਼ਨ ਦੇ ਬਾਅਦ ਤੋਂ ਲਗਭਗ 6-7 ਧਮਕੀ ਭਰੇ ਈ-ਮੇਲ ਮਿਲੇ ਹਨ। ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਹਾਲ 'ਚ ਇਕ ਸ਼ਖਸ ਆਪਣੀ ਕਾਰ 'ਤੇ ਵਿਧਾਨ ਸਭਾ ਗੇਟ ਨੰਬਰ 2 'ਤੇ ਲੱਗੇ ਬੈਰੀਕੇਡ ਤੋੜਦੇ ਹੋਏ ਕੰਪਲੈਕਸ 'ਚ ਆ ਗਿਆ ਸੀ ਅਤੇ ਉੱਥੇ ਸਪੀਕਰ ਦੇ ਦਫ਼ਤਰ ਕੋਲ ਗੁਲਦਸਤਾ ਅਤੇ ਹਾਰ ਰੱਖ ਕੇ ਵਾਪਸ ਆ ਗਿਆ। ਨਵੀਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿਵਸਥਾ ਦੇ ਅਧੀਨ, ਗੁਪਤਾ ਨੂੰ ਇਕ ਵਿਸ਼ੇਸ਼ ਟੀਮ ਵਲੋਂ 24 ਘੰਟਿਆਂ ਅਤੇ 7 ਦਿਨ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉੱਨਤ ਸੁਰੱਖਿਆ ਉਪਾਵਾਂ 'ਚ ਇਕ ਸਮਰਪਿਤ ਐਸਕਾਰਟ ਕਾਰ ਵੀ ਸ਼ਾਮਲ ਹੈ, ਜੋ ਹਰ ਸਮੇਂ ਉਨ੍ਹਾਂ ਨਾਲ ਰਹੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਦੀ ਸੁਰੱਖਿਆ ਵਿਵਸਥਾ ਨੂੰ ਵੀ ਸਖ਼ਤ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
