ਦਰਦਨਾਕ ਹਾਦਸਾ: ਮੋਟਰਸਾਈਕਲ-ਜੀਪ ਦੀ ਟੱਕਰ ''ਚ ਇੱਕ ਦੀ ਗਈ ਜਾਨ, ਦੂਜਾ ਗੰਭੀਰ ਜ਼ਖਮੀ
Sunday, Jul 05, 2026 - 06:56 PM (IST)
ਗੁਰਦਾਸਪੁਰ, (ਹਰਜਿੰਦਰ ਸਿੰਘ ਗੋਰਾਇਆ): ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਪਿੰਡ ਵੜੈਚ ਦੇ ਕੋਲ ਐਤਵਾਰ ਦੀ ਦੁਪਹਿਰ ਨੂੰ ਇੱਕ ਬਲੈਰੋ ਜੀਪ ਅਤੇ ਮੋਟਰਸਾਈਕਲ ਸਵਾਰਾਂ ਵਿੱਚ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੂਸਰਾ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਸ ਵੱਲੋਂ ਹਾਲਾਤਾਂ ਨੂੰ ਸੰਭਾਲਦੇ ਹੋਏ ਜ਼ਖਮੀ ਵਿਅਕਤੀ ਨੂੰ ਐਬੂਲੈਂਸ ਵਿੱਚ ਨੇੜਲੇ ਹਸਪਤਾਲ ਨੂੰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਤੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਅਤੇ ਸਾਥੀਆਂ ਦੇ ਬਿਆਨ ਕਲਮਬੰਦ ਕੀਤੇ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪੁਲਸ ਦੀ ਕਾਰਵਾਈ ਵਿੱਚ ਇਹ ਸਾਹਮਣੇ ਆਇਆ ਕਿ ਸੁਖਪਿੰਦਰ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਨੈਣੇਕੋਟ ਹਾਲ ਵਾਸੀ ਕਾਹਨੂੰਵਾਨ ਅਤੇ ਅਰਸ਼ਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਕੀੜੀ ਅਫਗਾਨਾ ਥਾਣਾ ਕਾਹਨੂੰਵਾਨ ਵਜੋਂ ਹੋਈ ਹੈ।
ਇਹ ਬਦਕਿਸਮਤ ਆਪਣੇ ਮੋਟਰਸਾਈਕਲ ਤੇ ਕੋਟ ਟੋਡਰ ਮੱਲ ਤੋਂ ਸਠਿਆਲੀ ਵੱਲ ਨੂੰ ਜਾ ਰਹੇ ਸਨ, ਜਦ ਉਹ ਵੜੈਚ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਇਹ ਹਾਦਸਾ ਸਾਹਮਣੇ ਤੋਂ ਆਉਂਦੀ ਬਲੈਰੋ ਕੈਂਪਰ ਨਾਲ ਹੋ ਗਿਆ। ਇਸ ਮੌਕੇ ਕੁਝ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਰਫਤਾਰ ਵਿੱਚ ਸਨ ਅਤੇ ਉਨ੍ਹਾਂ ਦੇ ਮੋਟਰਸਾਈਕਲ ਦੀ ਜੀਪ ਵਿੱਚ ਟੱਕਰ ਹੋ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਡਿਊਟੀ ਅਫਸਰ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਖਮੀ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਅਤੇ ਸਾਥੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
