ਮੱਧ ਪ੍ਰਦੇਸ਼ ਤੇ ਗੁਜਰਾਤ ''ਚ ਮਾਨਸੂਨ ਦੀ ਦਸਤਕ ! ਭਾਰੀ ਮੀਂਹ ਕਾਰਨ ਮੁੰਬਈ ''ਚ ਧਸ ਗਈ ਜ਼ਮੀਨ
Thursday, Jun 25, 2026 - 11:13 AM (IST)
ਨੈਸ਼ਨਲ ਡੈਸਕ- ਮਾਨਸੂਨ 9 ਦਿਨ ਦੀ ਦੇਰੀ ਨਾਲ ਬੁੱਧਵਾਰ ਮੱਧ ਪ੍ਰਦੇਸ਼ ਤੇ ਗੁਜਰਾਤ ’ਚ ਪਹੁੰਚ ਗਿਆ ਹੈ। ਦੋਹਾਂ ਸੂਬਿਆਂ ’ਚ ਮਾਨਸੂਨ ਆਮ ਤੌਰ ’ਤੋ 15 ਜੂਨ ਨੂੰ ਪਹੁੰਚਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤਕ ਇਸ ਦੇ ਸਾਰੇ ਮੱਧ ਪ੍ਰਦੇਸ਼ ’ਚ ਪਹੁੰਚ ਜਾਣ ਦੀ ਸੰਭਾਵਨਾ ਹੈ। ਮਾਨਸੂਨ ਬੁੱਧਵਾਰ ਰਾਤ ਤਕ ਦੇਸ਼ ਦੇ 22 ਸੂਬਿਆਂ ’ਚ ਪਹੁੰਚ ਚੁੱਕਾ ਸੀ। 5 ਜੁਲਾਈ ਤੱਕ ਇਸ ਦੇ ਬਾਕੀ ਸੂਬਿਆਂ ’ਚ ਪਹੁੰਚ ਜਾਣ ਦੀ ਉਮੀਦ ਹੈ।
ਮਾਨਸੂਨ ਮੰਗਲਵਾਰ ਨੂੰ ਮੁੰਬਈ ’ਚ 13 ਦਿਨ ਦੀ ਦੇਰੀ ਨਾਲ ਦਾਖਲ ਹੋਇਆ ਸੀ। ਉਦੋਂ ਤੋਂ ਮੁੰਬਈ ’ਚ ਭਾਰੀ ਮੀਂਹ ਜਾਰੀ ਹੈ। ਮੰਗਲਵਾਰ ਸਵੇਰੇ 8 ਵਜੇ ਤੋਂ ਬੁੱਧਵਾਰ ਸਵੇਰੇ 7 ਵਜੇ ਤੱਕ ਇੱਥੇ 334 ਮਿਲੀਮੀਟਰ ਮੀਂਹ ਪਿਆ। ਦੱਖਣੀ ਹਿੱਸੇ ’ਚ 328 ਤੇ 27 ਹੋਰਨਾਂ ਖੇਤਰਾਂ ’ਚ 200 ਤੋਂ 300 ਮਿਲੀਮੀਟਰ ਮੀਂਹ ਪਿਆ। ਮੁੰਬਈ ਦਾ ਅੰਧੇਰੀ ਸਬਵੇਅ ਪਾਣੀ ’ਚ ਡੁੱਬ ਗਿਆ। ਇਸ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਜਹਾਜ਼ ਜਾ ਵੜਿਆ ਪਾਕਿਸਤਾਨੀ ਏਅਰਸਪੇਸ 'ਚ ! ਅਲਰਟ ਮਗਰੋਂ...
ਵਿਖਰੋਲੀ ਵੈਸਟ ’ਚ ਇਕ ਰਿਹਾਇਸ਼ੀ ਇਮਾਰਤ ਨੇੜੇ ਇਕ ਕੰਧ ਢਹਿ ਗਈ। ਠਾਣੇ ਤੇ ਪਾਲਘਰ ਜ਼ਿਲਿਆਂ ’ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਕਾਰਨ ਮਾਲਸ਼ੇਜ ਘਾਟ ’ਤੇ ਜ਼ਮੀਨ ਧਸ ਗਈ। ਕਈ ਥਾਵਾਂ ਤੋਂ ਦਰੱਖਤਾਂ ਦੇ ਡਿੱਗਣ ਦੀਆਂ ਖਬਰਾਂ ਹਨ।
ਓਧਰ ਅਰੁਣਾਚਲ ਪ੍ਰਦੇਸ਼ ’ਚ ਪਿਛਲੇ ਹਫ਼ਤੇ ਤੋਂ ਭਾਰੀ ਮੀਂਹ ਜਾਰੀ ਹੈ। ਬੁੱਧਵਾਰ ਸਵੇਰੇ ਕੀਈ ਪਨੀਓਰ ਜ਼ਿਲੇ ਦੇ ਯਜਾਲੀ ’ਚ ਨੀਪਕੋ ਪ੍ਰਾਜੈਕਟ ਕਾਲੋਨੀ ’ਚ ਪਾਣੀ ਭਰ ਗਿਆ। ਇੱਥੋਂ 3 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। 18 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਕਈ ਨੀਵੇਂ ਖੇਤਰ ਪਾਣੀ ’ਚ ਡੁੱਬ ਗਏ ਹਨ।
ਇਹ ਵੀ ਪੜ੍ਹੋ- ਲੱਗ ਗਈ ਐਮਰਜੈਂਸੀ ! ਸਕੂਲ-ਕਾਲਜ ਸਭ ਬੰਦ, ਭੂਚਾਲ ਦੀ ਤਬਾਹੀ ਮਗਰੋਂ ਰਾਸ਼ਟਰਪਤੀ ਡੈਲਸੀ ਨੇ ਕਰ'ਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
