ਸਾਊਦੀ 'ਚ ਹੈਲੀਕਾਪਟਰ ਤੇ ਫਰਾਂਸ 'ਚ ਪਲੇਨ ਕ੍ਰੈਸ਼ ! ਦੋਵਾਂ ਹਾਦਸਿਆਂ 'ਚ 25 ਲੋਕਾਂ ਦੀ ਗਈ ਜਾਨ
Sunday, Jun 28, 2026 - 06:22 PM (IST)
ਇੰਟਰਨੈਸ਼ਨਲ ਡੈਸਕ : ਐਤਵਾਰ ਨੂੰ ਫਰਾਂਸ ਤੇ ਸਾਊਦੀ ਅਰਬ 'ਚ ਦੋ ਵੱਡੇ ਜਹਾਜ਼ ਹਾਦਸੇ ਹੋਏ, ਜਿਸ 'ਚ ਲਗਭਗ 25 ਲੋਕ ਮਾਰੇ ਜਾਣ ਦੀ ਖਬਰ ਹੈ। ਰਾਇਟਰਜ਼ ਦੇ ਅਨੁਸਾਰ ਸਕਾਈਡਾਈਵਰਾਂ ਨੂੰ ਲੈ ਕੇ ਜਾ ਰਿਹਾ ਇੱਕ ਨਾਗਰਿਕ ਜਹਾਜ਼ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਫਰਾਂਸ ਦੇ ਸ਼ਹਿਰ ਟੋਮਬਲੇਨ 'ਚ ਨੈਨਸੀ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਸਵਾਰ ਸਾਰੇ 11 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਸਾਊਦੀ ਅਰਬ ਦੇ ਰਾਸ ਤਨੂਰਾ 'ਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ।
ਰਾਇਟਰਜ਼ ਦੇ ਅਨੁਸਾਰ ਫਰਾਂਸ 'ਚ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਫਰਾਂਸੀਸੀ ਸ਼ਹਿਰ ਟੋਮਬਲੇਨ ਵਿੱਚ ਸਕਾਈਡਾਈਵਰਜ਼ ਕੋਲ ਨੈਨਸੀ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ 11 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਾਇਲਟ ਤੇ 10 ਯਾਤਰੀ ਸ਼ਾਮਲ ਸਨ, ਜਿਨ੍ਹਾਂ ਵਿੱਚ 5 ਵਿਦਿਆਰਥੀ ਸਕਾਈਡਾਈਵਰ ਅਤੇ 5 ਇੰਸਟ੍ਰਕਟਰ ਸ਼ਾਮਲ ਸਨ।
ਦੂਜੇ ਪਾਸੇ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਨਾਲ ਸਬੰਧਤ ਇੱਕ ਹੈਲੀਕਾਪਟਰ ਐਤਵਾਰ ਨੂੰ ਰਾਸ ਤਨੂਰਾ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਸਾਊਦੀ ਸਰਕਾਰੀ ਨਿਊਜ਼ ਏਜੰਸੀ ਦੇ ਅਨੁਸਾਰ ਇਸ ਹਾਦਸੇ ਵਿੱਚ ਸਵਾਰ ਸਾਰੇ 14 ਲੋਕਾਂ ਦੀ ਮੌਤ ਹੋ ਗਈ। ਅਰਬ ਨਿਊਜ਼ ਦੇ ਅਨੁਸਾਰ, ਹਾਦਸੇ ਦਾ ਕਾਰਨ ਫਿਲਹਾਲ ਅਣਜਾਣ ਹੈ ਅਤੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
